ਵਰਸਾ- ਕੋਰੋਨਾ ਕਾਲ ਦੌਰਾਨ ਲੋਕ ਪਹਿਲਾਂ ਹੀ ਡਰੇ ਹੋਏ ਹਨ ਤੇ ਇਸ ਦੌਰਾਨ ਪੋਲੈਂਡ ਵਿਚ ਵੀ ਚੀਨ ਵਲੋਂ ਭੇਜੇ ਗਏ ਰਹੱਸਮਈ ਬੀਜ ਮਿਲਣ ਦੀਆਂ ਖਬਰਾਂ ਹਨ। ਪੋਲਿਸ਼ ਟੀ. ਵੀ. ਮੁਤਾਬਕ ਲੋਕਾਂ ਨੂੰ ਬਿਨਾਂ ਮੰਗਵਾਏ ਅਜਿਹੇ ਪਾਰਸਲ ਮਿਲ ਰਹੇ ਹਨ। ਦੁਨੀਆ ਭਰ ਵਿਚ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ। ਕੈਨੇਡਾ, ਅਮਰੀਕਾ ਤੇ ਯੂਰਪ ਵਿਚ ਲੋਕਾਂ ਨੂੰ ਸ਼ੱਕੀ ਬੀਜਾਂ ਦੇ ਪੈਕਟ ਪਾਰਸਲ ਰਾਹੀਂ ਭੇਜੇ ਜਾ ਰਹੇ ਹਨ।
ਪੋਲੈਂਡ 'ਚ ਰਹਿੰਦੀ ਇਕ ਔਰਤ ਨੂੰ ਵੀ ਇਹ ਪੈਕਟ ਮਿਲਿਆ ਜਿਸ ਉੱਤੇ ਚੀਨੀ ਭਾਸ਼ਾ ਵਿਚ ਕੁਝ ਲਿਖਿਆ ਹੋਇਆ ਸੀ। ਉਸ ਨੇ ਇਸ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਇਹ ਬੀਜਾਂ ਦਾ ਪੈਕਟ ਦੇ ਦਿੱਤਾ। ਦਿ ਸਟੇਟ ਪਲਾਂਟ ਹੈਲਥ ਐਂਡ ਸੀਡ ਇਨਸਪੈਕਸ਼ਨ ਸਰਵਿਸ ਦਾ ਕਹਿਣਾ ਹੈ ਕਿ ਇਹ ਬੀਜ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋ ਸਕਦੇ ਹਨ। ਹੋ ਸਕਦਾ ਹੈ ਕਿ ਇਸ ਨਾਲ ਹੋਰ ਫਸਲਾਂ ਨੂੰ ਭਿਆਨਕ ਨੁਕਸਾਨ ਪੁੱਜੇ ਜਾਂ ਫਿਰ ਇਨ੍ਹਾਂ ਬੀਜਾਂ ਦੇ ਅਸਰ ਨਾਲ ਲੋਕਾਂ ਨੂੰ ਨੁਕਸਾਨ ਪੁੱਜ ਸਕਦਾ ਹੈ। ਫਿਲਹਾਲ ਇਨ੍ਹਾਂ ਬੀਜਾਂ ਨੂੰ ਕੁਝ ਵਿਗਿਆਨੀ ਲੈਬ ਵਿਚ ਬੀਜ ਕੇ ਇਸ ਦਾ ਟੈਸਟ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰੀ ਨੇ ਪਾਰਸਲ ਭੇਜਣ ਦੀ ਗੱਲ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਬੇਰੁੱਤ ਧਮਾਕੇ ਦੇ ਪੀੜਤਾਂ ਨੂੰ ਐਫਿਲ ਟਾਵਰ ਨੇ ਲਾਈਟਾਂ ਬੰਦ ਕਰ ਦਿੱਤੀ ਸ਼ਰਧਾਂਜਲੀ (ਵੀਡੀਓ)
NEXT STORY