ਢਾਕਾ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨੀਂ ਬੰਗਲਾਦੇਸ਼ ਦੌਰਾ ਸ਼ੁਰੂ ਹੋ ਗਿਆ ਹੈ।ਕੋਰੋਨਾ ਕਾਲ ਵਿਚ ਪੀ.ਐੱਮ. ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋ ਰਹੇ ਹਨ। ਜਸ਼ਨ ਦੇ ਇਸ ਮੌਕੇ 'ਤੇ ਮੋਦੀ ਬਤੌਰ ਮੁੱਖ ਮਹਿਮਾਨ ਵੱਜੋਂ ਬੰਗਲਾਦੇਸ਼ ਪਹੁੰਚੇ ਹਨ।
ਇਸ ਦੌਰਾਨ ਉਹ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਢਾਕਾ ਦੇ ਹਵਾਈ ਅੱਡੇ 'ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ। ਇੱਥੇ ਹੀ ਪੀ.ਐੱਮ. ਮੋਦੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਸ਼ਹੀਦ ਸਮਾਰਕ ਪਹੁੰਚੇ ਮੋਦੀ
ਪ੍ਰਧਾਨ ਮੰਤਰੀ ਮੋਦੀ ਢਾਕਾ ਦੇ ਰਾਸ਼ਟਰੀ ਸ਼ਹੀਦ ਸਮਾਰਕ ਪਹੁੰਚੇ।ਇੱਥੇ ਪੀ.ਐੱਮ. ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਉਹਨਾਂ ਨੇ ਵਿਜਿਟਰ ਬੁੱਕ ਵਿਚ ਆਪਣਾ ਸੰਦੇਸ਼ ਵੀ ਲਿਖਿਆ। ਇੱਥੇ ਪੀ.ਐੱਮ. ਮੋਦੀ ਨੇ ਇਕ ਬੂਟਾ ਵੀ ਲਗਾਇਆ।
ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਨੇ ਢਾਕਾ ਵਿਚ ਬੰਗਬੰਧੂ-ਗਾਂਧੀ ਪ੍ਰਦਰਸ਼ਨੀ ਵਿਚ ਹਿੱਸਾ ਲਿਆ। ਇੱਥੇ ਉਹਨਾਂ ਨੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ।
2024 'ਚ ਦੁਬਾਰਾ ਲੜਾਂਗਾ ਰਾਸ਼ਟਰਪਤੀ ਚੋਣਾਂ : ਬਾਈਡੇਨ
NEXT STORY