ਵਾਸ਼ਿੰਗਟਨ (ਭਾਸ਼ਾ): ਅਮਰੀਕੀ ਹਵਾਈ ਫੌਜ ਦੇ ਭਾਰਤੀ-ਅਮਰੀਕੀ ਕਰਨਲ ਰਾਜਾ ਚਾਰੀ ਨੂੰ ਨਾਸਾ ਅਤੇ ਯੂਰਪੀ ਸਪੇਸ ਏਜੰਸੀ (ਈ.ਐੱਸ.ਏ.) ਵੱਲੋਂ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ਭੇਜੇ ਜਾਣ ਵਾਲੇ 'ਸਪੇਸਐਕਸ ਕਰੂ-3' ਮੁਹਿੰਮ ਦਾ ਕਮਾਂਡਰ ਚੁਣਿਆ ਗਿਆ ਹੈ। ਚਾਰੀ ਦੇ ਪਰਿਵਾਰ ਦਾ ਸੰਬੰਧ ਹੈਦਰਾਬਾਦ ਨਾਲ ਰਿਹਾ ਹੈ। ਇਸ ਮੁਹਿੰਮ ਵਿਚ ਚਾਰੀ (43) ਕਮਾਂਡਰ ਦੇ ਤੌਰ 'ਤੇ ਸੇਵਾ ਦੇਣਗੇ ਜਦਕਿ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਟੌਮ ਮਾਰਸ਼ਬਰਨ ਪਾਇਲਟ ਹੋਣਗੇ ਅਤੇ ਈ.ਐੱਸ.ਏ. ਦੇ ਮੈਥੀਅਸ ਮੌਰਰ ਆਈ.ਐੱਸ.ਐੱਸ. ਭੇਜੇ ਜਾ ਵਾਲੇ 'ਸਪੇਸਐਕਸ ਕਰੂ-3' ਮਿਸ਼ਨ ਦੇ ਲਈ ਮੁਹਿੰਮ ਮਾਹਰ ਦੇ ਤੌਰ 'ਤੇ ਸੇਵਾ ਦੇਣਗੇ।
ਚਾਰੀ ਨੇ ਕਹੀ ਇਹ ਗੱਲ
'ਸਪੇਸਐਕਸ ਕਰੂ-3' ਨੂੰ ਅਗਲੇ ਸਾਲ ਲਾਂਚ ਕੀਤੇ ਜਾਣ ਦੀ ਆਸ ਹੈ। ਨਾਸਾ ਦੇ ਇਕ ਬਿਆਨ ਵਿਚ ਸੋਮਵਾਰ ਨੂੰ ਕਿਹਾ ਗਿਆ ਕਿ ਚਾਲਕ ਦਲ ਦੇ ਚੌਥੇ ਮੈਂਬਰ ਨੂੰ ਬਾਅਦ ਵਿਚ ਸ਼ਾਮਲ ਕੀਤਾ ਜਾਵੇਗਾ। ਨਾਸਾ ਅਤੇ ਇਸ ਦੇ ਅੰਤਰਰਾਸ਼ਟਰੀ ਹਿੱਸੇਦਾਰਾਂ ਵੱਲੋਂ ਸਮੀਖਿਆ ਕੀਤੇ ਜਾਣ ਦੇ ਬਾਅਦ ਅਜਿਹਾ ਕੀਤਾ ਜਾਵੇਗਾ। ਚਾਰੀ ਨੇ ਸੋਮਵਾਰ ਨੂੰ ਇਕ ਟਵੀਟ ਵਿਚ ਕਿਹਾ,''ਸਪੇਸ ਸਟੇਸ਼ਨ ਦੀ ਯਾਤਰਾ ਦੀਆਂ ਤਿਆਰੀਆਂ ਦੇ ਲਈ ਸਪੇਸ ਯਾਤਰੀ ਮੈਥਿਯਸ ਅਤੇ ਮਾਰਸ਼ਬਰਨ ਦੇ ਨਾਲ ਸਿਖਲਾਈ ਲੈਣ ਨੂੰ ਲੈਕੇ ਉਤਸ਼ਾਹਿਤ ਹਾਂ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।'' ਨਾਸਾ ਨੇ ਕਿਹਾ ਕਿ ਚਾਰੀ ਦੇ ਲਈ ਇਹ ਪਹਿਲੀ ਸਪੇਸ ਉਡਾਣ ਹੋਵੇਗੀ ਜੋ 2017 ਵਿਚ ਨਾਸਾ ਦੇ ਸਪੇਸ ਯਾਤਰੀ ਬਣੇ ਹਨ।
ਜਾਣੋ ਚਾਰੀ ਦੇ ਬਾਰੇ ਵਿਚ ਕੁਝ ਹੋਰ ਗੱਲਾਂ
ਉਹਨਾਂ ਦਾ ਜਨਮ ਮਿਲਵਾਕੀ ਵਿਚ ਹੋਇਆ ਸੀ ਪਰ ਉਹ ਆਓਵਾ ਦੇ ਸੇਡਾਰ ਫਾਲਜ਼ ਨੂੰ ਆਪਣਾ ਗ੍ਰਹਿ ਨਗਰ ਮੰਨਦੇ ਹਨ। ਨਾਸਾ ਨੇ ਬਿਆਨ ਵਿਚ ਕਿਹਾ ਹੈ ਕਿ ਉਹ ਅਮਰੀਕੀ ਹਵਾਈ ਸੈਨਾ ਦੇ ਕਰਨਲ ਹਨ ਅਤੇ ਪਰੀਖਣ ਪਾਇਲਟ ਦੇ ਵਿਆਪਕ ਅਨੁਭਵ ਦੇ ਨਾਲ ਮੁਹਿੰਮ ਵਿਚ ਸ਼ਾਮਲ ਹੋਏ ਹਨ। ਉਹਨਾਂ ਨੇ ਆਪਣੇ ਕਰੀਅਰ ਵਿਚ 2,500 ਤੋਂ ਵੱਧ ਘੰਟੇ ਤੱਕ ਉਡਾਣ ਭਰੀ ਹੈ। ਚਾਰੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ 'ਆਰਟੇਮਿਸ ਟੀਮ' ਦਾ ਮੈਂਬਰ ਚੁਣਿਆ ਗਿਆ ਸੀ ਅਤੇ ਹੁਣ ਉਹ ਭਵਿੱਖ ਦੀ ਇਕ ਚੰਨ ਮੁਹਿੰਮ 'ਤੇ ਜਾਣ ਦੇ ਲਈ ਯੋਗ ਹਨ।
ਚਾਰੀ ਦੇ ਪਿਤਾ ਸ਼੍ਰੀਨਿਵਾਸ ਚਾਰੀ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਲਈ ਬਾਲਗ ਹੋਣ 'ਤੇ ਹੈਦਰਾਬਾਦ ਤੋਂ ਅਮਰੀਕਾ ਆਏ ਸਨ।
ਪੜ੍ਹੋ ਇਹ ਅਹਿਮ ਖਬਰ- 6 ਸਾਲ ਦੇ ਬੱਚੇ ਨੇ 67 ਲੱਖ ਰੁਪਏ ਦੀ ਘੜੀ ਕੀਤੀ ਚੋਰੀ, ਮਾਤਾ-ਪਿਤਾ ਨੇ ਦਿੱਤੀ ਟਰੇਨਿੰਗ
ਨਾਸਾ ਦਾ ਮਿਸ਼ਨ
ਚਾਰੀ, ਮਾਰਸ਼ਬਰਨ, ਅਤੇ ਮੌਰਰ ਜਦੋਂ ਔਬਿਟਿੰਗ ਲੈਬੋਰਟਰੀ ਵਿਚ ਪਹੁੰਚਣਗੇ, ਉਦੋਂ ਉਹ ਅਗਲੇ 6 ਮਹੀਨੇ ਦੇ ਪੜਾਅ ਲਈ ਮੁਹਿੰਮ ਕਰੂ ਮੈਂਬਰ ਬਣ ਜਾਣਗੇ। ਨਾਸਾ ਦੇ ਮੁਤਾਬਕ, ਕਰੂ-1 ਦੇ ਸਪੇਸ ਯਾਤਰੀ ਹਾਲੇ ਆਈ.ਐੱਸ.ਐੱਸ. ਵਿਚ ਹਨ। ਕਰੂ-2 ਦੇ ਸਪੇਸ ਯਾਤਰੀਆਂ ਦੇ ਵੀ ਜਲਦ ਹੀ ਮੁਹਿੰਮ 'ਤੇ ਰਵਾਨਾ ਹੋਣ ਦੀ ਆਸ ਹੈ। ਇਸ ਨਾਲ ਆਈ.ਐੱਸ.ਐੱਸ. ਵਿਚ ਸਪੇਸ ਯਾਤਰੀਆਂ ਦੀ ਗਿਣਤੀ ਵੱਧ ਜਾਵੇਗੀ ਅਤੇ ਉੱਥੋਂ ਦੇ ਵਿਲੱਖਣ ਵਾਤਾਵਰਨ ਵਿਚ ਵਿਗਿਆਨ ਪ੍ਰਯੋਗ ਵਧਾਉਣ ਵਿਚ ਮਦਦ ਮਿਲੇਗੀ। ਇਸ ਪ੍ਰੋਗਰਾਮ ਦਾ ਟੀਚਾ ਅਮਰੀਕੀ ਏਅਰੋਸਪੇਸ ਉਦਯੋਗ ਦੇ ਨਾਲ ਹਿੱਸੇਦਾਰੀ ਦੇ ਤਹਿਤ ਆਈ.ਐੱਸ.ਐੱਸ. ਤੱਕ ਸਪੇਸ ਯਾਤਰੀਆਂ ਨੂੰ ਸੁਰੱਖਿਅਤ, ਭਰੋਸਯੋਗ ਅਤੇ ਕਿਫਾਇਤੀ ਤਰੀਕੇ ਨਾਲ ਪਹੁੰਚਾਉਣਾ ਹੈ। ਨਾਸਾ ਦਾ ਸਪੇਸਐਕਸ ਦੇ ਨਾਲ ਕੁੱਲ 6 ਕਰੂ ਮਿਸ਼ਨ ਦੇ ਲਈ ਇਕਰਾਰਨਾਮਾ ਹੈ।
ਕੈਨੇਡਾ ਦੇ ਫੈਸ਼ਨ ਕਾਰੋਬਾਰੀ 'ਤੇ ਲੱਗੇ ਜਿਣਸੀ ਸ਼ੋਸ਼ਣ ਦੇ ਦੋਸ਼
NEXT STORY