ਨਿਊਯਾਰਕ – ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਪੁਲਾੜ ਗੱਡੀ ‘ਪਾਰਕਰ ਸੋਲਰ ਪ੍ਰੋਬ’ ਨੇ ਸੂਰਜ ਤੱਕ ਪਹੁੰਚਣ ਅਤੇ ‘ਛੋਹਣ’ ਦਾ ਬੇਮਿਸਾਲ ਕਾਰਨਾਮਾ ਕੀਤਾ ਹੈ। ਕਿਸੇ ਸਮੇਂ ਅਸੰਭਵ ਮੰਨੀ ਜਾਂਦੀ ਇਹ ਪ੍ਰਾਪਤੀ ਪੁਲਾੜ ਗੱਡੀ ਨੇ 8 ਮਹੀਨੇ ਪਹਿਲਾਂ ਭਾਵ ਅਪ੍ਰੈਲ ’ਚ ਹੀ ਹਾਸਲ ਕਰ ਲਈ ਸੀ ਪਰ ਪੁਲਾੜ ’ਚ ਲੱਖਾਂ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਸ ਵਾਹਨ ਤੋਂ ਸੂਚਨਾ ਤੱਕ ਪਹੁੰਚਣ ਅਤੇ ਇਸ ਤੋਂ ਬਾਅਦ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ’ਚ ਵਿਗਿਆਨੀਆਂ ਨੂੰ ਕਾਫੀ ਸਮਾਂ ਲੱਗ ਗਿਆ। ਨਾਸਾ ਨੇ ਆਪਣੀ ਪਾਰਕਰ ਸੋਲ ਪ੍ਰੋਬ ਪੁਲਾੜ ਗੱਡੀ 12 ਅਗਸਤ 2018 ਨੂੰ ਲਾਂਚ ਕੀਤੀ ਸੀ। ਨਾਸਾ ਦਾ ਕਹਿਣਾ ਹੈ ਕਿ ਪਾਰਕਰ ਪ੍ਰੋਬ ਤੋਂ ਸਾਨੂੰ ਜੋ ਜਾਣਕਾਰੀ ਮਿਲਦੀ ਹੈ, ਉਹ ਸੂਰਜ ਬਾਰੇ ਸਾਡੀ ਸਮਝ ਨੂੰ ਹੋਰ ਵਿਕਸਤ ਕਰੇਗੀ। ਸੂਰਜ ਦੇ ਵਾਯੂਮੰਡਲ ਦਾ ਤਾਪਮਾਨ ਲਗਭਗ 11 ਮਿਲੀਅਨ ਡਿਗਰੀ ਸੈਲਸੀਅਸ (ਲਗਭਗ 20 ਮਿਲੀਅਨ ਡਿਗਰੀ ਫਾਰਨਹੀਟ) ਹੈ। ਅਜਿਹੀ ਗਰਮੀ ਧਰਤੀ ’ਤੇ ਪਾਏ ਜਾਣ ਵਾਲੇ ਸਾਰੇ ਪਦਾਰਥਾਂ ਨੂੰ ਕੁਝ ਸਕਿੰਟਾਂ ’ਚ ਪਿਘਲਾ ਸਕਦੀ ਹੈ, ਇਸ ਲਈ ਵਿਗਿਆਨੀਆਂ ਨੇ ਪੁਲਾੜ ਗੱਡੀ ’ਚ ਵਿਸ਼ੇਸ਼ ਤਕਨੀਕ ਵਾਲੀਆਂ ਹੀਟ ਸ਼ੀਲਡਾਂ ਲਗਾਈਆਂ ਹਨ, ਜੋ ਲੱਖਾਂ ਡਿਗਰੀ ਦੇ ਤਾਪਮਾਨ ’ਚ ਵੀ ਪੁਲਾੜ ਗੱਡੀ ਨੂੰ ਸੂਰਜ ਦੀ ਗਰਮੀ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ। ਅਜਿਹੀ ਵਿਚ ਇਸ ਯੰਤਰ ਨੂੰ ਉੱਚ ਪਿਘਲਣ ਵਾਲੇ ਪਦਾਰਥਾਂ ਜਿਵੇਂ ਟੰਗਸਟਨ, ਨਿਓਬੀਅਮ, ਮੋਲੀਬਿਡਨਮ ਅਤੇ ਸੈਫਾਇਰ ਨਾਲ ਮਿਲਾ ਕੇ ਤਿਆਰ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਾਕਸ ਨੇ ਕੈਪੀਟਲ ਹਿੰਸਾ ਦੌਰਾਨ ਵ੍ਹਾਈਟ ਹਾਊਸ ਨੂੰ ‘ਟੈਕਸਟ’ ਸੰਦੇਸ਼ ਭੇਜੇ ਸਨ
NEXT STORY