ਨਵੀਂ ਦਿੱਲੀ- ਆਪਣੀ ਪੰਜ ਦਿਨਾਂ ਯਾਤਰਾ ਦੌਰਾਨ ਅਫਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰੀ ਅਲਹਾਜ ਨੂਰੂਦੀਨ ਅਜ਼ੀਜ਼ੀ ਨੇ ਭਾਰਤ-ਅਫਗਾਨਿਸਤਾਨ ਦੁਵੱਲੇ ਵਪਾਰ ਨੂੰ ਵਧਾਉਣ ਲਈ ਕਈ ਉਪਾਵਾਂ ’ਤੇ ਸਹਿਮਤੀ ਪ੍ਰਗਟਾਈ ਹੈ।
ਇਸ ਯਾਤਰਾ ਦੌਰਾਨ ਉਨ੍ਹਾਂ ਨੇ ਭਾਰਤ ਦੇ ਸਪਾਈਸਿਸ ਬੋਰਡ (ਮਸਾਲਾ ਬੋਰਡ) ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮਸਾਲਿਆਂ ਨਾਲ ਸਬੰਧਤ ਸਹਿਯੋਗ ਵਧਾਉਣ, ਐਕਸਪੋਰਟ ਵਧਾਉਣ ਅਤੇ ਸਾਂਝੇ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ ’ਤੇ ਚਰਚਾ ਕੀਤੀ। ‘ਐਕਸ’ ’ਤੇ ਇਕ ਬਿਆਨ ਵਿਚ ਅਫਗਾਨ ਉਦਯੋਗ ਅਤੇ ਵਣਜ ਮੰਤਰਾਲੇ ਨੇ ਕਿਹਾ ਕਿ ਭਾਰਤੀ ਪੱਖ ਨੇ ਅਫਗਾਨਿਸਤਾਨ ਵਿਚ ਮਸਾਲਾ ਉਤਪਾਦਨ ਫੈਕਟਰੀਆਂ ਸਥਾਪਿਤ ਕਰਨ ਸਮੇਤ ਵਧੇਰੇ ਸਹਿਯੋਗ ਵਿਚ ਦਿਲਚਸਪੀ ਦਿਖਾਈ ਹੈ।
ਫਾਰਮਾਸਿਊਟੀਕਲ ਵਪਾਰ ’ਤੇ ਵੀ ਹੋਈ ਚਰਚਾ
ਚਰਚਾ ਵਿਚ ਫਾਰਮਾਸਿਊਟੀਕਲ ਇੰਪੋਰਟ, ਮਸਾਲਿਆਂ ਦੀ ਗੁਣਵੱਤਾ ਵਿਚ ਸੁਧਾਰ, ਨਿਵੇਸ਼ ਸੰਭਾਵਨਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਫਾਰਮਾਸਿਊਟੀਕਲ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨਾਲ ਸਬੰਧਤ ਮੁੱਦੇ ਸ਼ਾਮਲ ਸਨ। ਮੰਤਰਾਲੇ ਨੇ ‘ਐਕਸ’ ’ਤੇ ਲਿਖਿਆ ਕਿ ਭਾਰਤੀ ਪੱਖ ਨੇ ਮੀਟਿੰਗ ਵਿਚ ਡੂੰਘੀ ਦਿਲਚਸਪੀ ਦਿਖਾਈ ਅਤੇ ਸਹਿਯੋਗ ਵਧਾਉਣ ਅਤੇ ਅਫਗਾਨਿਸਤਾਨ ਨੂੰ ਮਸਾਲਾ ਐਕਸਪੋਰਟ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਹ ਅਫਗਾਨਿਸਤਾਨ ਵਿਚ ਸਾਂਝੇ ਨਿਵੇਸ਼ ਅਤੇ ਮਸਾਲਾ ਉਤਪਾਦਨ ਫੈਕਟਰੀਆਂ ਸਥਾਪਿਤ ਕਰਨ ’ਤੇ ਸਹਿਮਤ ਹੋਏ। ਅਜ਼ੀਜ਼ੀ ਨੇ ਭਰੋਸਾ ਦਿੱਤਾ ਕਿ ਅਫਗਾਨਿਸਤਾਨ ਦੇਸ਼ ਵਿਚ ਕੰਮ ਕਰਨ ਦੀਆਂ ਇੱਛਾ ਰੱਖਣ ਵਾਲੀਆਂ ਨਾਮਵਰ ਫਾਰਮਾਸਿਊਟੀਕਲ ਕੰਪਨੀਆਂ ਨੂੰ ਪੂਰਾ ਸਮਰਥਨ ਪ੍ਰਦਾਨ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ- ਅਫ਼ਗਾਨਿਸਤਾਨ 'ਚ ਫੈਕਟਰੀਆਂ ਸਥਾਪਤ ਕਰ ਸਕਦੈ ! ਮਸਾਲਾ ਉਤਪਾਦਨ 'ਚ ਦਿਖਾਈ ਦਿਲਚਸਪੀ
ਦੋਵੇਂ ਧਿਰਾਂ ਵੱਖ-ਵੱਖ ਖੇਤਰਾਂ ਦੇ ਵਫ਼ਦਾਂ ਵਿਚਕਾਰ ਆਦਾਨ-ਪ੍ਰਦਾਨ ’ਤੇ ਸਹਿਮਤ ਹੋਈਆਂ। ਅਫ਼ਗਾਨ ਮਸਾਲਾ ਖੇਤਰ ਦੇ ਅਧਿਕਾਰੀ ਉੱਨਤ ਮਸਾਲਾ ਫੈਕਟਰੀਆਂ ਦਾ ਦੌਰਾ ਕਰਨ ਲਈ ਭਾਰਤ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਇਕ ਭਾਰਤੀ ਵਫ਼ਦ ਕਾਬੁਲ ਦੀ ਯਾਤਰਾ ਕਰੇਗਾ ਤਾਂ ਜੋ ਮਸਾਲਾ ਅਤੇ ਫਾਰਮਾਸਿਊਟੀਕਲ ਉਤਪਾਦਨ ਯੂਨਿਟ ਸਥਾਪਿਤ ਕਰਨ ਅਤੇ ਐਕਸਪੋਰਟ ਵਧਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾ ਸਕੇ। ਅਫ਼ਗਾਨ ਮੰਤਰਾਲੇ ਨੇ ਕਿਹਾ ਕਿ ਲੱਗਭਗ 57 ਮਿਆਰੀ ਫੈਕਟਰੀਆਂ ਭਾਰਤੀ ਕੌਂਸਲ ਦੀਆਂ ਮੈਂਬਰ ਹਨ।
ਪਾਕਿਸਤਾਨ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼
ਜ਼ਿਕਰਯੋਗ ਹੈ ਕਿ ਵਪਾਰ ਮੰਤਰੀ ਦਾ ਦੌਰਾ ਹਾਲ ਹੀ ਵਿਚ ਹੋਈਆਂ ਸਰਹੱਦੀ ਝੜਪਾਂ ਕਾਰਨ ਸਰਕਾਰ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਵਿਚਕਾਰ ਆਇਆ ਹੈ, ਜਿਸ ਕਾਰਨ ਸਰਹੱਦ ਬੰਦ ਹੋਣ ਕਾਰਨ ਐਕਸਪੋਰਟ ਵਿਚ ਵਿਘਨ ਪਿਆ ਹੈ। ਇਸ ਨੇ ਅਫਗਾਨਿਸਤਾਨ ਨੂੰ ਭਾਰਤ, ਈਰਾਨ ਅਤੇ ਮੱਧ ਏਸ਼ੀਆ ਨਾਲ ਆਪਣੇ ਵਪਾਰ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ ਹੈ।
ਰਿਪੋਰਟਾਂ ਅਨੁਸਾਰ ਅਫਗਾਨਿਸਤਾਨ ਨੇ ਪਾਕਿਸਤਾਨ ’ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਵਿਚ ਈਰਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਵਪਾਰ ਵਧਾਇਆ ਹੈ। ਅਫਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰਾਲੇ ਨੇ ਕਿਹਾ ਕਿ ਦੇਸ਼ ਈਰਾਨ ਵਿਚ ਚਾਬਹਾਰ ਬੰਦਰਗਾਹ ਦੀ ਵਰਤੋਂ ਕਰ ਰਿਹਾ ਹੈ ਅਤੇ ਪਾਕਿਸਤਾਨੀ ਸਰਹੱਦ ’ਤੇ ਵਾਰ-ਵਾਰ ਨਾਕਾਬੰਦੀ ਤੋਂ ਬਚਣ ਅਤੇ ਇਸਲਾਮਾਬਾਦ ਦਾ ਰਾਜਨੀਤਕ ਦਬਾਅ ਘਟਾਉਣ ਲਈ ਆਵਾਜਾਈ ਸਮਝੌਤਿਆਂ ਨੂੰ ਹੋਰ ਰੂਟਾਂ ’ਤੇ ਤਬਦੀਲ ਕਰ ਰਿਹਾ ਹੈ।
ਬਦਰੀਨਾਥ ਧਾਮ ਦੇ ਕਿਵਾੜ ਅੱਜ ਹੋਣਗੇ ਬੰਦ, 12 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਮੰਦਰ
NEXT STORY