ਵਾਸ਼ਿੰਗਟਨ— ਅਮਰੀਕੀ ਸਪੇਸ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਧਰਤੀ ਦੇ ਨੇੜੇਓਂ ਇਕ ਐਸਟ੍ਰਾਈਡ ਲੰਘਿਆ ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਚੱਟਾਨ ਸੀ। ਇੰਨਾਂ ਹੀ ਨਹੀਂ ਨਾਸਾ ਦੇ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਚੱਟਾਨ ਧਰਤੀ ਲਈ ਬੇਹੱਦ ਖਤਰਨਾਕ ਵੀ ਸੀ।
ਪੁਲਾੜ 'ਚ ਤੈਰਨ ਵਾਲੀ ਇਸ ਵਿਸ਼ਾਲ ਚੱਟਾਨ ਨੂੰ ਨਾਸਾ ਨੇ '3200 ਫੀਅਥਨ' ਨਾਂ ਦਿੱਤਾ ਹੈ। ਨਾਸਾ ਨੇ ਇਸ ਚੱਟਾਨ ਦੀਆਂ ਤਾਜ਼ਾ ਤਸਵੀਰਾਂ ਵੀ ਖਿੱਚੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਚੱਟਾਨ ਵਰਗੀ ਚੀਜ਼ ਦੇ ਵਿਚਕਾਰ ਇਕ ਟੋਆ ਵੀ ਹੈ। ਦੱਸਣਯੋਗ ਹੈ ਕਿ ਇਹ ਚੱਟਾਨ 16 ਦਸੰਬਰ ਨੂੰ ਧਰਤੀ ਤੋਂ 10.3 ਮਿਲੀਅਨ ਕਿਲੋਮੀਟਰ ਦੀ ਦੂਰੀ ਤੋਂ ਲੰਘੀ ਸੀ। ਨਾਸਾ ਮੁਤਾਬਕ ਇਕ ਅਜਿਹੀ ਹੀ ਚੱਟਾਨ ਅਗਲੇ 75 ਸਾਲਾਂ ਤੱਕ ਧਰਤੀ ਦੇ ਨੇੜੇਓਂ ਲੰਘੇਗੀ ਤੇ ਅਨੁਮਾਨ ਹੈ ਕਿ 2093 'ਚ ਚੱਟਾਨ ਧਰਤੀ ਦੇ ਹੋਰ ਜ਼ਿਆਦਾ ਨੇੜੇਓਂ ਲੰਘ ਸਕਦੀ ਹੈ।
ਪੁਲਾੜ 'ਚ ਮੌਜੂਦ ਇਸ ਚੱਟਾਨ ਦੀਆਂ ਤਸਵੀਰਾਂ ਪੋਤਰੋ ਰਿਕੋ 'ਚ ਸਥਿਤ ਇਕ ਆਬਜ਼ਰਵੇਟਰੀ ਦੀ ਮਦਦ ਨਾਲ ਖਿੱਚੀਆਂ ਗਈਆਂ ਸਨ। ਤਸਵੀਰਾਂ 'ਚ ਦੇਖਿਆ ਗਿਆ ਕਿ ਇਸ ਚੱਟਾਨ 'ਚ 100 ਮੀਟਰ ਦਾ ਟੋਆ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਇਸ ਚੱਟਾਨ ਦੀ ਚੋੜਾਈ 6 ਕਿਲੋਮੀਟਰ ਦੀ ਸੀ ਤੇ ਇਸ ਨੂੰ ਨਾਸਾ ਨੇ ਬੇਹੱਦ ਖਤਰਨਾਕ ਦੱਸਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਧਰਤੀ ਦੇ ਨੇੜੇਓਂ ਲੰਘਣ ਵਾਲੀ ਚੱਟਾਨ ਦੀ ਦੂਰੀ 8 ਮਿਲੀਅਨ ਕਿਲੋਮੀਟਰ ਸੀ ਤੇ ਇਹ 16 ਦਸੰਬਰ 1974 'ਚ ਧਰਤੀ ਦੇ ਨੇੜੇਓਂ ਲੰਘੀ ਸੀ। ਨਾਸਾ ਦਾ ਕਹਿਣਾ ਹੈ ਕਿ 2093 'ਚ ਧਰਤੀ ਨੇੜੇਓਂ ਲੰਘਣ ਵਾਲੀ ਚੱਟਾਨ ਦੀ ਧਰਤੀ ਤੋਂ ਦੂਰੀ ਸਿਰਫ 2.9 ਮਿਲੀਅਨ ਕਿਲੋਮੀਟਰ ਹੋ ਸਕਦੀ ਹੈ।
ਇਸ ਵਿਅਕਤੀ ਨੂੰ 47 ਸਾਲ ਪੁਰਾਣੇ ਪਿਆਰ ਦੀ ਅੱਜ ਵੀ ਹੈ ਉਡੀਕ
NEXT STORY