ਇੰਟਰਨੈਸ਼ਨਲ ਡੈਸਕ- ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਪੋਲੈਂਡ ’ਚ ਇਕ ਰੂਸੀ ਡਰੋਨ ਨੂੰ ਡੇਗਣ ਅਤੇ ਪਿਛਲੇ ਹਫ਼ਤੇ ਐਸਟੋਨੀਆ ’ਚ ਰੂਸੀ ਲੜਾਕੂ ਜਹਾਜ਼ਾਂ ਦੇ ਘੁਸਪੈਠ ਦੀਆਂ ਰਿਪੋਰਟਾਂ ਤੋਂ ਬਾਅਦ ਉਹ ਭਵਿੱਖ ’ਚ ਆਪਣੇ ਹਵਾਈ ਖੇਤਰ ਦੀ ਉਲੰਘਣਾ ਨੂੰ ਰੋਕਣ ਲਈ ਆਪਣੇ ਸਾਰੇ ਸਾਧਨ ਵਰਤੇਗਾ।
ਯੂਕ੍ਰੇਨ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਨਾਟੋ ਅਤੇ ਮਾਸਕੋ ਵਿਚਕਾਰ ਪਹਿਲਾ ਟਕਰਾਅ 10 ਸਤੰਬਰ ਨੂੰ ਪੋਲੈਂਡ ’ਚ ਹੋਇਆ ਸੀ। ਇਸ ਘਟਨਾ ਨੇ ਯੂਰਪੀ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ ਅਤੇ ਵਧਦੇ ਰੂਸੀ ਹਮਲਿਆਂ ਵਿਰੁੱਧ ਨਾਟੋ ਦੀ ਤਿਆਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ। ਐਸਟੋਨੀਆ ਨੇ ਕਿਹਾ ਕਿ ਸ਼ੁੱਕਰਵਾਰ ਨੂੰ 3 ਰੂਸੀ ਲੜਾਕੂ ਜਹਾਜ਼ ਬਿਨਾਂ ਇਜਾਜ਼ਤ ਦੇ 12 ਮਿੰਟਾਂ ਲਈ ਉਸ ਦੇ ਹਵਾਈ ਖੇਤਰ ’ਚ ਉੱਡਦੇ ਰਹੇ, ਹਾਲਾਂਕਿ ਰੂਸ ਨੇ ਇਸ ਦੋਸ਼ ਨੂੰ ਖਾਰਿਜ ਕਰ ਦਿੱਤਾ।
ਇਹ ਵੀ ਪੜ੍ਹੋ- 'ਇਹ ਤਾਂ ਆਪਣੇ ਹੀ ਲੋਕਾਂ 'ਤੇ ਬੰਬ ਸੁੱਟ ਰਹੇ..!' UN 'ਚ ਭਾਰਤ ਨੇ ਕਰਾਈ ਪਾਕਿਸਤਾਨ ਦੀ 'ਬੋਲਤੀ' ਬੰਦ
ਨਾਟੋ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਰੂਸ ਕਿਸੇ ਭੁਲੇਖੇ 'ਚ ਨਾ ਰਹੇ। ਨਾਟੋ ਤੇ ਇਸ ਦੇ ਸਾਥੀ ਦੇਸ਼ ਹਰ ਤਰ੍ਹਾਂ ਦੇ ਬਾਹਰੀ ਖ਼ਤਰੇ ਦਾ ਇਕਜੁੱਟ ਹੋ ਕੇ ਸਾਹਮਣਾ ਕਰਨਗੇ, ਚਾਹੇ ਇਸ ਦੇ ਲਈ ਫ਼ੌਜੀ ਕਾਰਵਾਈ ਕਰਨੀ ਪਵੇ ਜਾਂ ਕੁਝ ਹੋਰ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਏਅਰਸਪੇਸ 'ਚ ਕੋਈ ਵੀ ਬਾਹਰੀ ਗਤੀਵਿਧੀ ਹੁੰਦੀ ਹੈ ਤਾਂ ਉਹ ਬਿਨਾਂ ਕਿਸੇ ਵਿਚਾਰ-ਚਰਚਾ ਦੇ ਇਸ ਨੂੰ ਨਿਸ਼ਾਨਾ ਬਣਾਉਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਊਦੀ ਅਰਬ ਦੇ ਗ੍ਰੈਂਡ ਮੁਫ਼ਤੀ ਸ਼ੇਖ਼ ਅਬਦੁਲਅਜ਼ੀਜ਼ ਬਿਨ ਅਬਦੁੱਲਾ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ
NEXT STORY