ਮਾਸਕੋ-ਮਾਸਕੋ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅਲੈਕਸ ਨਵਲਨੀ ਦੀ ਸਹਿਯੋਗੀ 'ਤੇ ਲੱਗੀ ਪੈਰੋਲ ਵਰਗੀਆਂ ਪਾਬੰਦੀਆਂ ਨੂੰ 6 ਮਹੀਨੇ ਜੇਲ੍ਹ ਦੀ ਸਜ਼ਾ 'ਚ ਤਬਦੀਲ ਕਰ ਦਿੱਤਾ। ਨਵਲਨੀ ਰੂਸ 'ਚ ਵਿਰੋਧੀ ਧਿਰ ਦੇ ਨੇਤਾ ਹਨ ਜੋ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ। ਸਮਾਜਿਕ ਵਰਕਰ ਲਯੁਬੋਵ ਸੋਬੋਲ 'ਤੇ ਪਿਛਲੇ ਸਾਲ ਅਗਸਤ 'ਚ 18 ਮਹੀਨੇ ਤੱਕ ਪੈਰੋਲ ਵਰਗੀ ਪਾਬੰਦੀ ਲਾਈ ਗਈ ਸੀ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਸਬੰਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਪਾਬੰਦੀਆਂ ਤਹਿਤ ਸੋਬੋਲ ਦੀ ਆਜ਼ਾਦੀ ਨੂੰ ਸੀਮਤ ਕਰਨ ਦੇ ਨਾਲ ਉਨ੍ਹਾਂ 'ਤੇ ਰਾਤ ਦੇ ਕਰਫ਼ਿਊ ਸਮੇਤ ਇੰਟਰਨੈੱਠ ਦੀ ਵਰਤੋਂ 'ਤੇ ਪਾਬੰਦੀ ਲਾਈ ਗਈ ਸੀ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਦੇ 325 ਨਵੇਂ ਮਾਮਲੇ ਆਏ ਸਾਹਮਣੇ
ਹਾਲਾਂਕਿ ਸੋਬੋਲ ਨੇ ਆਪਣੇ ਉੱਤੇ ਲੱਗੀ ਪਾਬੰਦੀਆਂ ਨੂੰ ਖਾਰਿਜ ਕਰਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਅਤੇ ਸਿਆਸਤ ਨਾਲ ਪ੍ਰੇਰਿਤ ਦੱਸਿਆ ਸੀ। ਰੂਸੀ ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ਅਪਰਾਧਿਕ ਮਾਮਲਾ ਸ਼ੁਰੂ ਕੀਤਾ ਸੀ ਜੋ ਨਵਲਨੀ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਕੈਦ 'ਚ ਰੱਖਣ ਵਿਰੁੱਧ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਸਨ। ਸੋਬੋਲ ਵਿਰੁੱਧ ਲਗੇ ਦੋਸ਼ ਵੀ ਇਸ ਮਾਮਲੇ ਦਾ ਹਿੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਮਹੀਨੇ 26 ਦਿਨ ਜੇਲ੍ਹ 'ਚ ਬਿਤਾਉਣ ਦੇ ਡਰ ਤੋਂ ਸੋਬੋਲ ਨੇ ਰੂਸ ਛੱਡ ਦਿੱਤਾ ਹੈ। ਨਵਲਨੀ ਫ਼ਿਲਹਾਲ ਸਾਲ 2014 'ਚ ਕੀਤੀ ਗਈ ਧੋਖਾਧੜੀ ਦੇ ਜੁਰਮ 'ਚ ਢਾਈ ਸਾਲ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ।
ਇਹ ਵੀ ਪੜ੍ਹੋ :ਜਲੰਧਰ ਦੇ ਗੋਪਾਲ ਨਗਰ 'ਚ ਸ਼ਰੇਆਮ ਚੱਲੀਆਂ ਗੋਲੀਆਂ, ਇਕ ਗੰਭੀਰ ਜ਼ਖਮੀ (ਵੀਡੀਓ)
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸਲੀਨਸ ਕੈਲੀਫੋਰਨੀਆ ਦੇ ਟੇਲਰ ਫ਼ਾਰਮ 'ਚ ਲੱਗੀ ਭਿਆਨਕ ਅੱਗ
NEXT STORY