ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਵਿਚ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਨੂੰ ਜਲ ਸੈਨਾ ਦੇ ਇਕ ਰੀਅਰ ਐਡਮਿਰਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਮੈਕਸੀਕੋ ਦੀ ਜਲ ਸੈਨਾ ਨੇ ਕਿਹਾ ਕਿ ਬੰਦਰਗਾਹ ਵਾਲੇ ਸ਼ਹਿਰ ਮੰਜ਼ਾਨੀਲੋ ਵਿੱਚ ਹਮਲਾਵਰਾਂ ਨੇ ਇੱਕ ਰੀਅਰ ਐਡਮਿਰਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਰੀਅਰ ਐਡਮਿਰਲ ਜਲ ਸੈਨਾ ਦੇ ਸਭ ਤੋਂ ਉੱਚੇ ਅਹੁਦੇ 'ਫੁੱਲ ਐਡਮਿਰਲ' ਤੋਂ ਹੇਠਾਂ ਦਾ ਅਹੁਦਾ ਹੈ। ਸਥਾਨਕ ਮੀਡੀਆ ਨੇ ਜਲ ਸੈਨਾ ਦੇ ਅਧਿਕਾਰੀ ਦਾ ਨਾਂ ਫਰਨਾਂਡੋ ਗਵੇਰੇਰੋ ਅਲਕੈਂਟਰ ਦੱਸਿਆ ਹੈ ਪਰ ਜਲ ਸੈਨਾ ਦੇ ਬੁਲਾਰੇ ਨੇ ਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਇੱਕ ਭਾਰਤੀ ਸਮੇਤ 5 ਲੋਕਾਂ ਦੀ ਮੌਤ
ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਹਮਲਾ ਕੀਤਾ ਗਿਆ, ਉਸ ਸਮੇਂ ਅਧਿਕਾਰੀ ਆਪਣੀ ਨਿੱਜੀ ਗੱਡੀ ਵਿੱਚ ਯਾਤਰਾ ਕਰ ਰਹੇ ਸੀ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੇਸ਼ ਵਿੱਚ ਨਸ਼ਾ ਤਸਕਰਾਂ ਵੱਲੋਂ ਉੱਚ ਅਧਿਕਾਰੀਆਂ ’ਤੇ ਹਮਲਿਆਂ ਦੇ ਬਹੁਤ ਘੱਟ ਮਾਮਲੇ ਹਨ। 2013 ਵਿੱਚ, ਗੁਆਂਢੀ ਰਾਜ ਮਿਕੋਆਕਨ ਵਿੱਚ ਬੰਦੂਕਧਾਰੀਆਂ ਨੇ ਵਾਈਸ ਐਡਮਿਰਲ ਕਾਰਲੋਸ ਮਿਗੁਏਲ ਸਲਾਜ਼ਾਰ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਕੈਨੇਡਾ ਵੱਸਦੇ ਪੰਜਾਬੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਛੱਡਣਾ ਪੈ ਸਕਦਾ ਹੈ ਮੁਲਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ 'ਚ ਇੱਕ ਭਾਰਤੀ ਸਮੇਤ 5 ਲੋਕਾਂ ਦੀ ਮੌਤ
NEXT STORY