ਲਾਹੌਰ– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਰਿਵਾਰ ਦੇ ਲੋਕਾਂ ਦੇ ਕਹਿਣ ਦੇ ਬਾਵਜੂਦ ਇਲਾਜ ਲਈ ਦੂਜੇ ਹਸਪਤਾਲ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ। ਸ਼ਰੀਫ ਨੇ ਕਿਹਾ ਕਿ ਇਲਾਜ ਦੇ ਨਾਂ ’ਤੇ ਸਰਕਾਰ ਵਲੋਂ ਕੀਤੀ ਜਾ ਰਹੀ ਸਿਆਸਤ ਦੇ ਸਾਹਮਣੇ ਗੋਡੇ ਟੇਕਣ ਦੀ ਬਜਾਏ ਉਹ ਮਰਨਾ ਪਸੰਦ ਕਰਨਗੇ। ਅਲਜੀਰੀਆ ਸਟੀਲ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ਵਿਚ ਸ਼ਰੀਫ (69) ਦਸੰਬਰ 2018 ਤੋਂ ਕੋਟ ਲਖਪਤ ਜੇਲ ਵਿਚ 7 ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ। ਸ਼ਰੀਫ ਨੇ ਕੋਟ ਲਖਪਤ ਜੇਲ ਵਿਚ ਆਪਣੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਕਿਹਾ ਕਿ ਇਲਾਜ ਦੇ ਨਾਂ ’ਤੇ ਇਕ ਹਸਪਤਾਲ ਤੋਂ ਦੂਜੇ ਵਿਚ ਭੇਜਣ ਨੂੰ ਲੈ ਕੇ ਇਮਰਾਨ ਸਰਕਾਰ ਦੇ ਅਣਗੌਲਣ ਵਾਲੇ ਵਿਵਹਾਰ ਨੂੰ ਮੈਂ ਬਰਦਾਸ਼ਤ ਨਹੀਂ ਕਰਾਂਗਾ।
ਬ੍ਰਿਟਿਸ਼ ਸੰਸਦ ਕੋਲ ਮਿਲੇ ਸ਼ੱਕੀ ਪੈਕੇਟਾਂ ਦਾ ਹੋ ਸਕਦੈ ਆਇਰਲੈਂਡ ਨਾਲ ਸੰਬੰਧ
NEXT STORY