ਹਨੋਈ (ਏਜੰਸੀ)- ਵਿਅਤਨਾਮ ਦੇ ਕੇਂਦਰੀ ਹਿੱਸੇ ‘ਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਦਕਿ 16 ਹੋਰ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...
ਹਾਦਸਾ ਕਿਵੇਂ ਵਾਪਰਿਆ?
ਇਹ ਹਾਦਸਾ ਸ਼ੁੱਕਰਵਾਰ ਤੜਕੇ ਤਕਰੀਬਨ 1:45 ਵਜੇ (ਸਥਾਨਕ ਸਮਾਂ) ਵਿਅਤਨਾਮ ਦੇ ਹਾ ਟਿਨਹ (Ha Tinh) ਸੂਬੇ ਵਿੱਚ ਵਾਪਰਿਆ। ਬੱਸ ਰਾਜਧਾਨੀ ਹਨੋਈ ਤੋਂ ਦਾਨੰਗ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਕੰਟਰੋਲ ਬੱਸ ਤੋਂ ਹੱਟ ਗਿਆ। ਅਧਿਕਾਰੀਆਂ ਦੇ ਅਨੁਸਾਰ, ਬੱਸ ਅਚਾਨਕ ਸੜਕ ਤੋਂ ਉਤਰ ਗਈ ਅਤੇ ਕਈ ਟ੍ਰੈਫਿਕ ਸਾਈਨ ਬੋਰਡਾਂ ਨਾਲ ਟਕਰਾਉਣ ਮਗਰੋਂ ਪਲਟ ਗਈ।
ਇਹ ਵੀ ਪੜ੍ਹੋ: ਰਾਜ ਸਭਾ 'ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ 'ਚ ਚੁੱਕੀ ਸਹੁੰ
ਮਰਨ ਵਾਲਿਆਂ ਦੀ ਉਮਰ 4 ਤੋਂ 49 ਸਾਲ
ਸਰਕਾਰੀ ਬਿਆਨ ਮੁਤਾਬਕ, ਹਾਦਸੇ ‘ਚ ਜਾਨ ਗਵਾਉਣ ਵਾਲਿਆਂ ਦੀ ਉਮਰ 4 ਸਾਲ ਤੋਂ 49 ਸਾਲ ਦੇ ਦਰਮਿਆਨ ਸੀ। ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਬਹੁਤ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਗਾਇਕ 'ਤੇ ਫਾਇਰਿੰਗ
ਸੜਕ ਹਾਦਸਿਆਂ ਦੀ ਆਮ ਗਿਣਤੀ
ਵਿਅਤਨਾਮ ਵਿੱਚ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਕੌਮੀ ਅੰਕੜਾ ਦਫ਼ਤਰ (National Statistics Office) ਦੇ ਅਧਿਕਾਰਿਕ ਡੇਟਾ ਅਨੁਸਾਰ, ਸਾਲ 2025 ਦੇ ਪਹਿਲੇ ਛੇ ਮਹੀਨਿਆਂ ਵਿੱਚ 5,024 ਲੋਕਾਂ ਦੀ ਮੌਤ ਸੜਕ ਹਾਦਸਿਆਂ ‘ਚ ਹੋ ਚੁੱਕੀ ਹੈ। ਇਹ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਥੋੜ੍ਹੀ ਘੱਟ ਹੈ, ਜਦੋਂ 2024 ਦੀ ਇਸੇ ਮਿਆਦ ਦੌਰਾਨ 5,343 ਮੌਤਾਂ ਦਰਜ ਹੋਈਆਂ ਸਨ। ਸਰਕਾਰੀ ਬੁਲਾਰੇ ਦੇ ਅਨੁਸਾਰ, ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਦੁਖਦ ਖਬਰ; ਮਸ਼ਹੂਰ ਬਾਲੀਵੁੱਡ ਗਾਇਕ ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾਕਟਰਾਂ ਨੇ ਕਰ'ਤੀ 5 ਦਿਨ ਦੀ ਹੜ੍ਹਤਾਲ! ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਦੇ ਰਹੇ ਧਰਨੇ
NEXT STORY