ਲੰਡਨ/ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੁਬਈ ਤੋਂ ਚਾਰਟਰਡ ਫਲਾਈਟ ਰਾਹੀਂ ਪਾਕਿਸਤਾਨ ਪਹੁੰਚਣਗੇ। ਇਹ ਦਾਅਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਨਾਲ ਨਵਾਜ਼ ਦਾ 4 ਸਾਲ ਦਾ ‘ਆਤਮ-ਜਲਾਵਤ’ ਖ਼ਤਮ ਹੋ ਜਾਵੇਗਾ। 'ਜੀਓ ਨਿਊਜ਼' ਦੀ ਖ਼ਬਰ ਮੁਤਾਬਕ ਨਵਾਜ਼ ਨੂੰ ਲੈ ਕੇ ਜਾਣ ਵਾਲੀ ਫਲਾਈਟ ਦਾ ਨਾਂ 'ਉਮੀਦ-ਏ-ਪਾਕਿਸਤਾਨ' ਹੋਵੇਗਾ, ਜਿਸ 'ਚ ਕਰੀਬ 150 ਯਾਤਰੀ ਸਵਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ: ਭਾਰਤੀ ਦੂਤਘਰ ਨੇ ਇਜ਼ਰਾਈਲ 'ਚ ਸਥਾਪਤ ਕੀਤਾ ਹੈਲਪਲਾਈਨ ਡੈਸਕ, ਨਾਲ ਦਿੱਤੀ ਇਹ ਸਲਾਹ
ਰਿਪੋਰਟ 'ਚ ਕਿਹਾ ਗਿਆ ਹੈ, ''ਬੁੱਕਿੰਗ ਅਤੇ ਸਾਰੇ ਪ੍ਰਬੰਧ ਕਰ ਲਏ ਗਏ ਹਨ।'' ਸਮਝਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ 73 ਸਾਲਾ ਸ਼ਰੀਫ ਅਗਲੇ ਸਾਲ ਜਨਵਰੀ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਆਪਣੀ ਪਾਰਟੀ 'ਪਾਕਿਸਤਾਨ ਮੁਸਲਿਮ ਲੀਗ-ਨਵਾਜ਼' ਦੀ ਅਗਵਾਈ ਕਰ ਸਕਦੇ ਹਨ। ਸ਼ਰੀਫ ਪੀ.ਐੱਮ.ਐੱਲ.-ਐੱਨ. ਦੇ ਮੈਂਬਰਾਂ ਅਤੇ ਪੱਤਰਕਾਰਾਂ ਨਾਲ 21 ਅਕਤੂਬਰ ਨੂੰ ਦੁਬਈ ਤੋਂ ਪਾਕਿਸਤਾਨ ਲਈ ਰਵਾਨਾ ਹੋਣ ਵਾਲੇ ਹਨ। ਵਿਸ਼ੇਸ਼ ਉਡਾਣ ਦੁਬਈ ਤੋਂ ਰਵਾਨਾ ਹੋਵੇਗੀ ਅਤੇ ਇਸਲਾਮਾਬਾਦ ਉਤਰੇਗੀ, ਜਿੱਥੇ ਸ਼ਰੀਫ ਮੀਨਾਰ-ਏ-ਪਾਕਿਸਤਾਨ 'ਤੇ ਇਕ ਇਕੱਠ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਫਲਾਈਟ ਲਾਹੌਰ ਜਾਵੇਗੀ।
ਇਹ ਵੀ ਪੜ੍ਹੋ: ਇਜ਼ਰਾਈਲੀ ਹਵਾਈ ਹਮਲਿਆਂ ਨੇ ਗਾਜ਼ਾ ਨੂੰ ਬਣਾਇਆ ਮਲਬੇ ਦਾ ਢੇਰ, ਇਕਲੌਤੇ ਪਾਵਰ ਪਲਾਂਟ ਦਾ ਈਂਧਣ ਵੀ ਖ਼ਤਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
NEXT STORY