ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੀ ਰਾਜਧਾਨੀ ਮੁੱਜ਼ਫਰਾਬਾਦ ਵਿਚ ਨੀਲਮ ਅਤੇ ਜੇਹਲਮ ਨਦੀਆਂ 'ਤੇ ਚੀਨ ਦੀ ਮਦਦ ਨਾਲ ਵਿਸ਼ਾਲ ਬੰਨ੍ਹ ਬਣਾਏ ਜਾਣ ਦਾ ਵਿਰੋਧ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਸੋਮਵਾਰ ਰਾਤ ਵੱਡੀ ਗਿਣਤੀ ਵਿਚ ਲੋਕਾਂ ਨੇ ਮੁੱਜ਼ਫਰਾਬਾਦ ਸ਼ਹਿਰ ਦੇ ਅੰਦਰ ਜ਼ੋਰਦਾਰ ਮਸ਼ਾਲ ਜਲੂਸ ਅਤੇ ਵਿਰੋਧ ਮਾਰਚ ਕੱਢਿਆ। ਇਹ ਲੋਕ ਨਾਅਰੇ ਲਗਾ ਰਹੇ ਸਨ ਕਿ ਨੀਲਮ-ਜੇਹਲਮ 'ਤੇ ਬੰਨ੍ਹ ਨਾ ਬਣਾਓ ਅਤੇ ਸਾਨੂੰ ਜ਼ਿੰਦਾ ਰਹਿਣ ਦਿਓ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਇਹਨਾਂ ਬੰਨ੍ਹਾਂ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਪਾਕਿਸਤਾਨ ਵਿਚ ਟਵਿੱਟਰ 'ਤੇ ਹੈਸ਼ਟੈਗ #SaveRiversSaveAJK ਤੋਂ ਲਗਾਤਾਰ ਲੋਕ ਟਵੀਟ ਕਰਕੇ ਆਪਣਾ ਵਿਰੋਧ ਜ਼ਾਹਰ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਆਖਿਰ ਕਿਸ ਕਾਨੂੰਨ ਦੇ ਤਹਿਤ ਇਸ ਵਿਵਾਦਮਈ ਜ਼ਮੀਨ 'ਤੇ ਬੰਨ੍ਹ ਬਣਾਉਣ ਲਈ ਚੀਨ ਅਤੇ ਪਾਕਿਸਤਾਨ ਵਿਚ ਸਮਝੌਤਾ ਹੋਇਆ ਹੈ? ਉਹਨਾਂ ਨੇ ਕਿਹਾ ਕਿ ਨਦੀਆਂ 'ਤੇ ਕਬਜ਼ਾ ਕਰ ਕੇ ਪਾਕਿਸਤਾਨ ਅਤੇ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਕਰ ਰਹੇ ਹਨ।
2.4 ਅਰਬ ਡਾਲਰ ਦੇ ਹਾਈਡ੍ਰੋ ਪਾਵਰ ਪ੍ਰਾਜੈਕਟ ਲਈ ਸਮਝੌਤਾ
ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਾਨੂੰ ਕੋਹਾਲਾ ਪ੍ਰਾਜੈਕਟ ਵੱਲ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਇਸ ਨੂੰ ਰੋਕ ਨਹੀਂ ਦਿੱਤਾ ਜਾਂਦਾ।'' ਭਾਰਤ ਦੇ ਨਾਲ ਪੂਰਬੀ ਲੱਦਾਖ ਵਿਚ ਸਰਹੱਦ 'ਤੇ ਤਣਾਅ ਦੇ ਵਿਚ ਚੀਨ ਅਤੇ ਪਾਕਿਸਤਾਨ ਨੇ ਆਪਸ ਵਿਚ ਅਰਬਾਂ ਡਾਲਰਾਂ ਦਾ ਸਮਝੌਤਾ ਕੀਤਾ ਹੈ। ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ ਵਿਚ ਕੋਹਾਲਾ ਵਿਚ 2.4 ਅਰਬ ਡਾਲਰ ਦੇ ਹਾਈਡ੍ਰੋ ਪਾਵਰ ਪ੍ਰਾਜੈਕਟ ਦੇ ਲਈ ਇਹ ਸਮਝੌਤਾ ਹੋਇਆ ਹੈ।
ਇਹ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਹੈ ਜਿਸ ਦੇ ਜ਼ਰੀਏ ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਵਿਚ ਵਪਾਰਕ ਲਿੰਕ ਬਣਾਉਣ ਦਾ ਉਦੇਸ਼ ਹੈ। ਇਸ ਪ੍ਰਾਜੈਕਟ ਦੀ ਮਦਦ ਨਾਲ ਦੇਸ਼ ਵਿਚ ਬਿਜਲੀ ਸਸਤੀ ਹੋ ਸਕਦੀ ਹੈ।ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਕਸ਼ਮੀਰ ਦੇ ਸੁਧਾਨੋਟੀ ਜ਼ਿਲ੍ਹੇ ਵਿਚ ਜੇਹਲਮ ਨਦੀ 'ਤੇ ਆਜ਼ਾਦ ਪਟਾਨ ਹਾਈਡ੍ਰੋ ਪ੍ਰਾਜੈਕਟ ਦਾ ਐਲਾਨ ਕੀਤਾ। ਇਹ ਬੰਨ੍ਹ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦਾ ਹਿੱਸਾ ਹੈ। ਇਸ ਪ੍ਰਾਜੈਕਟ ਨੂੰ ਕੋਹਾਲਾ ਹਾਈਡ੍ਰੋ ਪਾਵਰ ਕੰਪਨੀ ਨੇ ਵਿਕਸਿਤ ਕੀਤਾ ਹੈ ਜੋ ਚੀਨ ਦੀ ਤਿੰਨ ਗਰਗੇਜ ਕਾਰਪੋਰੇਸ਼ਨ ਦੀ ਈਕਾਈ ਹੈ। ਸਮਝੌਤੇ 'ਤੇ ਦਸਤਖਤ ਦੇ ਸਮਾਰੋਹ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਨ ਦੇ ਰਾਜਦੂਤ ਯਾਓ ਜਿੰਗ ਸ਼ਾਮਲ ਸਨ। ਪੀ.ਐੱਮ. ਦੇ ਸਪੈਸ਼ਲ ਸਹਾਇਕ ਅਸੀਮ ਸਲੀਮ ਬਾਜਵਾ ਨੇ ਇਸ ਸਮਝੌਤੇ ਨੂੰ ਮੀਲ ਦਾ ਪੱਥਰ ਦੱਸਿਆ ਹੈ।
ਹਾਂਗਕਾਂਗ 'ਚ ਵਿਅਕਤੀ ਨੂੰ ਦੂਜੀ ਵਾਰ ਹੋਇਆ 'ਕੋਰੋਨਾ', ਵਿਗਿਆਨੀਆਂ ਦੀ WHO ਨੂੰ ਖ਼ਾਸ ਸਲਾਹ
NEXT STORY