ਕਾਠਮੰਡੂ : ਭਾਰਤ ਦੇ ਸਹਿਯੋਗ ਨਾਲ ਨੇਪਾਲ 'ਚ ਪਹਿਲੀ ਵਾਰ ਬ੍ਰਾਡਗੇਜ ਲਾਈਨ 'ਤੇ ਟਰੇਨ ਚੱਲੀ ਹੈ। ਟ੍ਰਾਇਲ ਦੇ ਤੌਰ 'ਤੇ ਇਹ ਰੇਲ ਸ਼ੁੱਕਰਵਾਰ ਨੂੰ ਪਹਿਲੀ ਵਾਰ ਚਲਾਈ ਗਈ। ਨੇਪਾਲ 'ਚ ਰੇਲ ਲਈ ਕੋਂਕਣ ਰੇਲਵੇ ਨੇ ਇੰਜਣ ਦਿੱਤੇ ਹਨ। ਨੇਪਾਲ 'ਚ ਹੁਣ ਤੱਕ ਨੈਰੋਗੇਜ ਲਾਈਨ 'ਤੇ ਟਰੇਨ ਚੱਲਦੀ ਸੀ, ਉਹ ਵੀ ਅੰਗ੍ਰੇਜਾਂ ਦੇ ਸਮੇਂ ਤੋਂ ਪਰ ਰੱਖ ਰਖਾਵ ਦੀ ਘਾਟ ਕਾਰਨ 6 ਸਾਲ ਪਹਿਲਾਂ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਨਵੀਂ ਸੇਵਾ ਦੇ ਸ਼ੁਰੂ ਹੋਣ ਨਾਲ ਭਾਰਤ-ਨੇਪਾਲ ਵਿਚਾਲੇ ਰੇਲ ਸੰਪਰਕ ਵੀ ਜੁੜ ਜਾਵੇਗਾ।
ਕੋਂਕਣ ਰੇਲਵੇ ਨੇ ਦਿੱਤੇ ਦੋ ਡੈਮੂ ਟਰੇਨ ਦੇ ਸੈਟ
ਨੇਪਾਲ ਸਰਕਾਰ ਨੂੰ ਜੋ ਰੇਲ ਇੰਜਣ ਅਤੇ ਟਰੇਨ ਮਿਲੀ ਹੈ, ਉਸ ਨੂੰ ਕੋਂਕਣ ਰੇਲਵੇ ਨੇ ਬਣਾਇਆ ਹੈ। ਇਹ ਡੈਮੂ ਸੈਟ ਚੇਨਈ ਦੇ ਇੰਟੈਗਰਲ ਕੋਚ ਫੈਕਟਰੀ 'ਚ ਬਣੇ ਹਨ। ਕੋਂਕਣ ਰੇਲਵੇ ਨੇ ਰਿਹਾ ਕਿ ਉਹ ਨੇਪਾਲ ਰੇਲਵੇ ਨੂੰ ਦੋ ਆਧੁਨਿਕ ਡੈਮੂ ਟਰੇਨ ਦੇ ਸੈਟ ਸੌਂਪ ਕੇ ਖੁਦ ਨੂੰ ਮਾਣ ਮਹਿਸੂਸ ਕਰ ਰਿਹਾ ਹੈ।
ਭਾਰਤ ਦੇ ਰੇਲ ਮੰਤਰੀ ਨੇ ਜਤਾਈ ਖੁਸ਼ੀ
ਭਾਰਤ ਦੇ ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਬਾਰੇ ਟਵੀਟ ਕਰਦੇ ਹੋਏ ਲਿਖਿਆ, ਨੇਪਾਲ ਨਾਲ ਸਾਡੇ ਪੁਰਾਣੇ ਸਭਿਆਚਾਰਕ ਅਤੇ ਸਦਭਾਵਨਾਤਮਕ ਸੰਬੰਧ ਰਹੇ ਹਨ। ਆਪਣੇ ਇਨ੍ਹਾਂ ਸੰਬਧਾਂ ਨੂੰ ਨਵਾਂ ਨਿਯਮ ਦਿੰਦੇ ਹੋਏ ਰੇਲਵੇ ਵੱਲੋਂ ਨੇਪਾਲ ਨੂੰ 2 DEMU ਟਰੇਨ ਸੈਟ ਦਿੱਤੇ ਗਏ। ਇਨ੍ਹਾਂ ਦੀ ਵਰਤੋ ਜੈਨਗਰ, ਬਿਹਾਰ ਤੋਂ ਕੁਰਥਾ, ਨੇਪਾਲ ਤੱਕ ਦੀ ਰੇਲ ਯਾਤਰਾ ਲਈ ਕੀਤਾ ਜਾਵੇਗਾ, ਜਿਸ ਦੇ ਨਾਲ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਭ ਹੋਵੇਗਾ।
ਮਈ 2010 'ਚ ਹੋਈ ਸੀ ਡੀਲ
ਨੇਪਾਲ ਦੇ ਰੇਲ ਵਿਭਾਗ ਅਤੇ ਕੋਂਕਣ ਰੇਲਵੇ ਕਾਰਪੋਰੇਸ਼ਨ ਵਿਚਾਲੇ ਮਈ 2010 'ਚ 1600 ਹਾਰਸ ਪਾਵਰ ਦੀ ਸਮਰੱਥਾ ਵਾਲੇ ਦੋ ਟਰੇਨਾਂ ਦੀ ਡੀਲ ਹੋਈ ਸੀ। ਇਸ ਦੀ ਕੀਮਤ ਨੇਪਾਲੀ ਮੁਦਰਾ 'ਚ 84 ਕਰੋੜ 65 ਲੱਖ ਹੈ। ਹਰ ਟਰੇਨ 'ਚ ਪੰਜ ਡਿੱਬੇ ਹਨ,ਜਿਨ੍ਹਾਂ 'ਚ ਇੱਕ ਏ.ਸੀ. ਡਿੱਬਾ ਹੈ ਅਤੇ ਤਿੰਨ ਜਨਰਲ ਸ਼੍ਰੇਣੀ ਦੇ। ਇਹ ਟਰੇਨ ਇੱਕ ਵਾਰ 'ਚ 1300 ਮੁਸਾਫਰਾਂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਹੈ।
ਇਕ ਸਾਲ ਬਾਅਦ ਸਿਆਸਤ 'ਚ ਵਾਪਸੀ ਦੀ ਤਿਆਰੀ ਕਰ ਰਹੇ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ
NEXT STORY