ਕਾਠਮੰਡੂ (ਬਿਊਰੋ): ਨੇਪਾਲ ਨਾਲ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਨੇ ਇੱਥੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ 2.33 ਕਰੋੜ ਰੁਪਏ ਦੀ ਲਾਗਤ ਨਾਲ ਸਫਾਈ ਕੇਂਦਰ ਨਿਰਮਾਣ ਦੀ ਵਚਨਬੱਧਤਾ ਦੁਹਰਾਈ ਹੈ। ਅਧਿਕਾਰਤ ਬਿਆਨ ਦੇ ਮੁਤਾਬਕ ਸ਼ਰਧਾਲੂਆਂ ਲਈ ਇਸ ਪਵਿੱਤਰ ਸਥਲ 'ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਦੇ ਉਦੇਸ਼ ਨਾਲ ਸਫਾਈ ਕੇਂਦਰ ਦਾ ਨਿਰਮਾਣ ਹੋਵੇਗਾ। ਇਸ ਪ੍ਰਾਜੈਕਟ ਦਾ ਨਿਰਮਾਣ 'ਨੇਪਾਲ-ਭਾਰਤ ਮੈਤਰੀ: ਵਿਕਾਸ ਹਿੱਸੇਦਾਰ' ਦੇ ਤਹਿਤ ਭਾਰਤ ਦੇ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਯੋਜਨਾ ਦੇ ਤੌਰ 'ਤੇ ਹੋਵੇਗਾ।
ਪਸ਼ੂਪਤੀਨਾਥ ਮੰਦਰ ਵਿਚ ਸਫਾਈ ਕੇਂਦਰ ਦੇ ਨਿਰਮਾਣ ਦੇ ਲਈ ਭਾਰਤੀ ਦੂਤਾਵਾਸ, ਨੇਪਾਲ ਦੇ ਸੰਘੀ ਮਾਮਲਾ ਮੰਤਰਾਲੇ, ਸਧਾਰਨ ਪ੍ਰਸ਼ਾਸਨ ਅਤੇ ਕਾਠਮੰਡੂ ਮਹਾਨਗਰੀ ਸ਼ਹਿਰ ਦੇ ਵਿਚ ਇਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਗਏ। ਇਹ ਮੰਦਰ ਵਿਸ਼ਵ ਵਿਰਾਸਤ ਸਥਲ ਦੇ ਤਹਿਤ ਵੀ ਸੂਚੀਬੱਧ ਹੈ। ਇੱਥੇ ਭਾਰਤੀ ਦੂਤਾਵਾਸ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।
ਜਾਣਕਾਰੀ ਮੁਤਾਬਕ ਪਹਿਲ ਦੇ ਤਹਿਤ ਭਾਰਤ ਨੇ ਸਫਾਈ ਕੇਂਦਰ ਦੇ ਲਈ 3.72 ਕਰੋੜ ਨੇਪਾਲੀ ਰੁਪਏ (2.33 ਕਰੋੜ ਭਾਰਤੀ ਰੁਪਏ) ਦੀ ਆਰਥਿਕ ਮਦਦ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਾਠਮੰਡੂ ਮਹਾਨਗਰੀ ਸ਼ਹਿਰ ਨੇਪਾਲ ਸਰਕਾਰ ਦੇ ਨਿਰਧਾਰਤ ਨਿਯਮਾਂ ਦੇ ਮੁਤਾਬਕ 15 ਮਹੀਨੇ ਵਿਚ ਕਰੇਗਾ। ਪਸ਼ੂਪਤੀਨਾਥ ਮੰਦਰ ਨੇਪਾਲ ਦਾ ਸਭ ਤੋਂ ਵੱਡਾ ਮੰਦਰ ਕੰਪਲੈਕਸ ਹੈ ਅਤੇ ਬਾਗਮਤੀ ਨਦੀ ਦੇ ਦੋਹੀਂ ਪਾਸੀਂ ਫੈਲਿਆ ਹੋਇਆ ਹੈ ਜਿੱਥੇ ਰੋਜ਼ਾਨਾ ਨੇਪਾਲ ਅਤੇ ਭਾਰਤ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ।
ਇਸ ਮੰਦਰ ਕੰਪਲੈਕਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਭਾਰਤ ਵੱਲੋਂ ਮਦਦ ਅਜਿਹੇ ਸਮੇਂ ਵਿਚ ਦਿੱਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸੀਮਾ ਵਿਵਾਦ ਵੱਧ ਗਿਆ ਹੈ। ਨੇਪਾਲੀ ਸੰਸਦ ਦੇ ਹੇਠਲੇ ਸਦਨ ਨੇ ਭਾਰਤ ਦੇ ਉਤਰਾਖੰਡ ਦੇ ਲਿਪੁਲੇਖ, ਕਾਲਾਪਾਨੀ ਅਤੇ ਲਿਮਪਿਯਾਥੁਰਾ ਨੂੰ ਆਪਣੇ ਨਵੇਂ ਨਕਸੇ ਵਿਚ ਸ਼ਾਮਲ ਕਰਨ ਲਈ ਸੰਵਿਧਾਨ ਵਿਚ ਸੋਧ ਦੇ ਉਦੇਸ਼ ਦੇ ਨਾਲ ਇਕ ਬਿੱਲ ਸਰਬ ਸੰਮਤੀ ਨਾਲ ਪਾਸ ਕੀਤਾ। ਇਸ ਕਦਮ ਨੂੰ ਭਾਰਤ ਨੇ ਗੈਰ ਸਵੀਕਾਰਯੋਗ ਦੱਸਿਆ ਹੈ।
ਚੀਨ ਤੇ ਅਮਰੀਕਾ ਦਾ ਫੈਸਲਾ- ਹਫਤੇ 'ਚ 4 ਫਲਾਈਟਾਂ ਭਰਨਗੀਆਂ ਉਡਾਣ
NEXT STORY