ਕਾਠਮੰਡੂ (ਏਜੰਸੀ)— 12 ਮਾਰਚ 2018 ਨੂੰ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਹਾਦਸੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਨੂੰ ਲੈ ਕੇ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕੈਪਟਨ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਪਰੇਸ਼ਾਨ ਸੀ। ਇਸ ਮਾਮਲੇ ਵਿਚ ਲੀਕ ਹੋਏ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਬੰਗਲਾਦੇਸ਼ ਦੇ ਢਾਕਾ ਤੋਂ ਉਡਾਣ ਭਰਨ ਵਾਲੀ ਫਲਾਈਟ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ।
ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ-ਬੰਗਲਾਦੇਸ਼ੀ ਕਪਤਾਨ ਤਣਾਅ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਇਹ ਵੀ ਦੱਸਿਆ ਗਿਆ ਹੈ ਕਿ ਇਕ ਮਹਿਲਾ ਕਰਮਚਾਰੀ ਨੇ ਉਸ ਦੇ ਹੁਨਰ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ ਸੀ, ਜਿਸ ਤੋਂ ਬਾਅਦ ਉਹ ਪਰੇਸ਼ਾਨ ਸਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕੈਪਟਨ ਆਬਿਦ ਸੁਲਤਾਨ ਫਲਾਈਟ ਦੌਰਾਨ ਕਈ ਮੌਕਿਆਂ 'ਤੇ ਰੋਂਦੇ ਹੋਏ ਵੀ ਦੇਖੇ ਗਏ ਸਨ।
ਜ਼ਿਕਰਯੋਗ ਹੈ ਕਿ ਜਹਾਜ਼ ਤ੍ਰਿਭੁਵਨ ਇੰਟਰਨੈਸ਼ਨਲ ਹਵਾਈ ਅੱਡੇ ਦੇ ਪੂਰਬੀ ਹਿੱਸੇ 'ਚ ਜਾ ਕੇ ਡਿੱਗਿਆ। ਇਸ ਹਾਦਸੇ ਵਿਚ 50 ਲੋਕ ਮਾਰੇ ਗਏ ਸਨ ਅਤੇ 17 ਲੋਕਾਂ ਨੂੰ ਬਚਾਇਆ ਜਾ ਸਕਿਆ ਸੀ। ਜਹਾਜ਼ 'ਚ 71 ਦੇ ਕਰੀਬ ਯਾਤਰੀ ਸਵਾਰ ਸਨ। ਜਹਾਜ਼ ਲੈਂਡਿੰਗ ਦੌਰਾਨ ਝੁੱਕ ਗਿਆ ਅਤੇ ਉਸ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਉਹ ਨੇੜੇ ਦੇ ਫੁੱਟਬਾਲ ਗਰਾਊਂਡ ਵਿਚ ਜਾ ਡਿੱਗਿਆ। ਜਹਾਜ਼ ਨੂੰ ਰਨਵੇਅ ਦੇ ਦੱਖਣ ਵੱਲ ਲੈਂਡ ਕਰਨ ਦੀ ਆਗਿਆ ਸੀ ਪਰ ਜਹਾਜ਼ ਉੱਤਰ ਵੱਲ ਲੈਂਡ ਹੋਇਆ ਸੀ।
ਦੋ ਪੰਜਾਬਣਾਂ ਉਮੀਦ, ਨਫਰਤ ਅਤੇ ਅਮਰੀਕੀ ਪਛਾਣ ਨੂੰ ਕਰਨਗੀਆਂ ਉਜਾਗਰ
NEXT STORY