ਕਾਠਮੰਡੂ-ਨੇਪਾਲ ਨੇ ਭਾਰਤੀਆਂ ਸਮੇਤ ਦੇਸ਼ 'ਚ ਫਸੇ ਸੱਤ ਹਜ਼ਾਰ ਤੋਂ ਵਧੇਰੇ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ਾਂ 'ਚੋਂ ਜਾਣ ਲਈ ਵਿਸ਼ੇਸ਼ ਉਡਾਣਾਂ ਨੂੰ ਇਜਾਜ਼ਤ ਦੇ ਦਿੱਤੀ ਹੈ। ਇਹ ਵਿਦੇਸ਼ੀ ਨਾਗਰਿਕ ਨੇਪਾਲ 'ਚ ਮੈਡੀਕਲ ਸੁਵਿਧਾਵਾਂ ਦੀ ਕਮੀ ਦਰਮਿਆਨ ਕੋਵਿਡ-19 ਮਾਮਲਿਆਂ 'ਚ ਵਾਧੇ ਨੂੰ ਰੋਕਣ ਲਈ ਨੇਪਾਲ ਸਰਕਾਰ ਵੱਲੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮੁਅੱਤਲ ਕੀਤੇ ਜਾਣ ਦੇ ਚੱਲਦੇ ਇਥੇ ਫਸ ਗਏ ਹਨ। ਨੇਪਾਲ ਦੀ ਸਰਕਾਰ ਵੱਲੋਂ ਲਾਕਡਾਊਨ ਦੋ ਹਫਤਿਆਂ ਲਈ ਵਧਾਏ ਜਾਣ ਅਤੇ ਭਾਰਤ ਲਈ ਦੋ ਹਫਤੇ ਬਬਲ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਉਡਾਣਾਂ ਰੱਦ ਕੀਤੇ ਜਾਣ ਤੋਂ ਬਾਅਦ ਵਿਦੇਸ਼ੀ ਸੈਲਾਨੀ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ 'ਚ ਵਾਧੇ ਤੋਂ ਬਾਅਦ ਕਾਠਮੰਡੂ ਤੋਂ ਬਾਹਰ ਨਿਕਲਣ ਦਾ ਬੈਚੇਨੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਕੋਰੋਨਾ ਦੇ ਵਿਗੜੇ ਹਾਲਾਤ ਦਰਮਿਆਨ ਕੈਪਟਨ ਨੇ ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ
ਵਿਦੇਸ਼ੀ ਦੂਰਘਰਾਂ 'ਚ ਫਸੇ ਟ੍ਰੈਕਰਸ ਅਤੇ ਪਰਬਤਹੋਰੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। 'ਕਾਠਮੰਡੂ ਪੋਸਟ' ਮੁਤਾਬਕ ਲਗਭਗ 2,000 ਭਾਰਤੀਆਂ ਸਮੇਤ 7,000 ਤੋਂ ਵਧੇਰੇ ਵਿਦੇਸ਼ੀਆਂ ਨੇ ਨੇਪਾਲ 'ਚ ਫਸੇ ਹੋਣ ਦਾ ਅਨੁਮਾਨ ਹੈ। ਸਮਾਚਾਰਪੱਤਰ ਨੇ ਨੇਪਾਲ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਡਾਇਰੈਕਟਰ ਰਾਜਨ ਪੋਖਰੇਲ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਨੇਪਾਲ 'ਚ ਵਿਦੇਸ਼ੀ ਦੂਤਘਰਾਂ ਦੀ ਮੰਗ ਦੇ ਆਧਾਰ 'ਤੇ ਕੁਝ ਨਿਕਾਸੀ ਉਡਾਣਾਂ ਨੂੰ ਇਜਾਜ਼ਤ ਦਿੱਤੀ ਹੈ। ਨਿਕਾਸੀ ਉਡਾਣਾਂ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਅਤੇ ਨੇਪਾਲ ਦੀ ਨਿੱਜੀ ਉਡਾਣ ਕੰਪਨੀ ਸ਼੍ਰੀ ਏਅਰਲਾਇੰਸ ਨੇ ਥਾਈਲੈਂਡ ਦੇ ਨਾਗਰਿਕਾਂ ਅਤੇ ਨੇਪਾਲੀ ਵਿਦਿਆਰਥੀਆਂ ਨੂੰ ਲੈ ਕੇ ਬੈਂਕਾਕ ਲਈ ਉਡਾਣ ਭਰੀ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ 'ਚ ਹੋਇਆ ਦੁੱਗਣਾ ਵਾਧਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
US 'ਚ ਪੂਰੀ ਤਰ੍ਹਾਂ ਨਾਲ ਖੁੱਲਣਗੇ ਸਕੂਲ, ਵਿਦਿਆਰਥੀਆਂ ਨੂੰ ਪਾਉਣਾ ਹੋਵੇਗਾ ਮਾਸਕ
NEXT STORY