ਕਾਠਮੰਡੂ/ਬੀਜਿੰਗ (ਏਜੰਸੀ)- ਨੇਪਾਲ ਅਤੇ ਚੀਨ ਨੇ ਬੀਜਿੰਗ ਵਿੱਚ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਸਹਿਯੋਗ ਸਮਝੌਤੇ ਦੀ ਰੂਪਰੇਖਾ 'ਤੇ ਹਸਤਾਖਰ ਕੀਤੇ ਹਨ। ਇਹ ਹਸਤਾਖਰ ਬੁੱਧਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਚੀਨ ਦੌਰੇ ਦੌਰਾਨ ਕੀਤੇ ਗਏ। ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ: ਈਰਾਨ ’ਚ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ
ਨੇਪਾਲੀ ਅਖਬਾਰ 'ਮਾਈ ਰੀਪਬਲਿਕਾ' ਨੇ ਐਕਸ 'ਤੇ ਓਲੀ ਦੀ ਪੋਸਟ ਦਾ ਹਵਾਲਾ ਦਿੰਦੇ ਹੋਏ ਕਿਹਾ, 'ਅੱਜ, ਅਸੀਂ ਬੈਲਟ ਅਤੇ ਰੋਡ ਸਹਿਯੋਗ ਲਈ ਫਰੇਮਵਰਕ 'ਤੇ ਹਸਤਾਖਰ ਕੀਤੇ ਹਨ। ਜਿਵੇਂ ਹੀ ਮੇਰੀ ਚੀਨ ਦੀ ਅਧਿਕਾਰਤ ਯਾਤਰਾ ਸਮਾਪਤ ਹੋਈ , ਮੈਨੂੰ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨਾਲ ਦੁਵੱਲੀ ਗੱਲਬਾਤ, ਐੱਨ.ਪੀ.ਸੀ. ਦੇ ਚੇਅਰਮੈਨ ਝਾਂਗ ਲੇਜੀ ਨਾਲ ਵਿਚਾਰ-ਵਟਾਂਦਰਾ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬਹੁਤ ਹੀ ਫਲਦਾਇਕ ਮੁਲਾਕਾਤ 'ਤੇ ਵਿਚਾਰ ਕਰਨ ਲਈ ਮਾਣ ਮਹਿਸੂਸ ਹੋ ਰਿਹਾ ਹੈ।'
ਇਹ ਵੀ ਪੜ੍ਹੋ: ਕ੍ਰਿਪਟੋ ਮਾਰਕੀਟ ’ਤੇ ਚੱਲਿਆ ‘ਟਰੰਪ ਕਾਰਡ’, ਬਿਟ ਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀ.ਆਰ.ਆਈ. ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਕਰਜ਼ ਸਮਝੌਤੇ ਦੇ ਖਿਲਾਫ ਨੇਪਾਲ ਦੇ ਰੁਖ ਕਾਰਨ ਦੋਵੇਂ ਦੇਸ਼ ਸਮਝੌਤੇ 'ਤੇ ਦਸਤਖਤ ਕਰਨ 'ਚ ਅਸਫਲ ਰਹੇ ਸਨ। ਹਾਲਾਂਕਿ, ਇਚਲਾ ਰਸਤਾ ਲੱਭਣ ਲਈ ਗੱਲਬਾਤ ਤੋਂ ਬਾਅਦ, ਦੋਵਾਂ ਧਿਰਾਂ ਬੁੱਧਵਾਰ ਨੂੰ ਸਮਝੌਤੇ 'ਤੇ ਪਹੁੰਚੀਆਂ। ਨੇਪਾਲ ਦੀ ਗੱਲਬਾਤ ਟੀਮ ਦੀ ਅਗਵਾਈ ਪ੍ਰਧਾਨ ਮੰਤਰੀ ਓਲੀ ਦੇ ਸਲਾਹਕਾਰ ਯੁਬਰਾਜ ਖਾਤੀਵਾੜਾ ਅਤੇ ਵਿਦੇਸ਼ ਮੰਤਰੀ ਆਰਜ਼ੂ ਰਾਣਾ ਦੇਉਬਾ ਨੇ ਕੀਤੀ, ਜਦਕਿ ਚੀਨ ਦੇ ਵਫ਼ਦ ਦੀ ਨੁਮਾਇੰਦਗੀ ਉਸ ਦੇ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ।
ਇਹ ਵੀ ਪੜ੍ਹੋ: ਮੈਂ ਆਪਣਾ DNA ਟੈਸਟ ਕਰਵਾਉਣ ਲਈ ਤਿਆਰ, ਮੁੱਖ ਮੰਤਰੀ ਯੋਗੀ ਵੀ ਕਰਾਉਣ ਜਾਂਚ: ਅਖਿਲੇਸ਼ ਯਾਦਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨ ’ਚ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ
NEXT STORY