ਤਹਿਰਾਨ (ਏਜੰਸੀ)- ਈਰਾਨ ਦਾ ਇਕ ਲੜਾਕੂ ਜਹਾਜ਼ ਬੁੱਧਵਾਰ ਨੂੰ ਦੇਸ਼ ਦੇ ਦੱਖਣੀ ਹਿੱਸੇ ’ਚ ਹਾਦਸਾਗ੍ਰਸਤ ਹੋ ਗਿਆ, ਜਿਸ ’ਚ 2 ਪਾਇਲਟਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਟੈਲੀਵਿਜ਼ਨ ਨੇ ਪਾਇਲਟਾਂ ਦੀ ਪਛਾਣ ਕਰਨਲ ਹਾਮਿਦ ਰਜ਼ਾ ਰੰਜਬਾਰ ਅਤੇ ਕਰਨਲ ਮਨੌਚੇਹਰ ਪੀਰਜ਼ਾਦੇ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ: ਕ੍ਰਿਪਟੋ ਮਾਰਕੀਟ ’ਤੇ ਚੱਲਿਆ ‘ਟਰੰਪ ਕਾਰਡ’, ਬਿਟ ਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ
ਉਨ੍ਹਾਂ ਕਿਹਾ ਕਿ ਜਹਾਜ਼ ਦੀ ਮੁਰੰਮਤ ਤੋਂ ਬਾਅਦ ਪਾਇਲਟ ਪਰੀਖਣ ਉਡਾਣ ’ਤੇ ਸਨ। ਇਹ ਹਾਦਸਾ ਰਾਜਧਾਨੀ ਤਹਿਰਾਨ ਤੋਂ ਲੱਗਭਗ 770 ਕਿਲੋਮੀਟਰ ਦੱਖਣ ’ਚ ਫਿਰੋਜ਼ਾਬਾਦ ਸ਼ਹਿਰ ਨੇੜੇ ਵਾਪਰਿਆ। ਰਿਪੋਰਟ ਵਿਚ ਜਹਾਜ਼ ਦੀ ਕਿਸਮ ਜਾਂ ਹਾਦਸੇ ਦੇ ਕਾਰਨਾਂ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ ਗਿਆ।
ਇਹ ਵੀ ਪੜ੍ਹੋ: ਮੈਂ ਆਪਣਾ DNA ਟੈਸਟ ਕਰਵਾਉਣ ਲਈ ਤਿਆਰ, ਮੁੱਖ ਮੰਤਰੀ ਯੋਗੀ ਵੀ ਕਰਾਉਣ ਜਾਂਚ: ਅਖਿਲੇਸ਼ ਯਾਦਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੀ ਧਮਕੀ ਮਗਰੋਂ ਕੈਨੇਡਾ-ਮੈਕਸੀਕੋ ਵਿਚਾਲੇ ਘਮਾਸਾਨ, ਇਕ-ਦੂਜੇ ਨੂੰ ਕਰ ਰਹੇ ਜ਼ਲੀਲ
NEXT STORY