ਕਾਠਮੰਡੂ-ਨੇਪਾਲ 'ਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪੁਸ਼ਪ ਕਮਲ ਦਹਿਰ ਪ੍ਰਚੰਡ ਵਾਲੇ ਧੜੇ ਵੱਲੋਂ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੀਤ ਸਰਕਾਰ ਵਿਰੁੱਧ ਵੀਰਵਾਰ ਨੂੰ ਸੱਦੀ ਰਾਸ਼ਟਰ ਵਿਆਪੀ ਹੜਤਾਲ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਪ੍ਰਦਰਸ਼ਨ ਕਰ ਰਹੇ 157 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਵੱਲੋਂ ਵੱਖ-ਵੱਖ ਸੰਵਿਧਾਨਿਕ ਅਦਾਰਿਆਂ 'ਚ ਨਿਯੁਕਤ ਨਵੇਂ ਮੈਂਬਰਾਂ ਨੂੰ ਅਹੁਦਾ ਅਤੇ ਗੁਪਤ ਰੱਖਣ ਦੀ ਸਹੁੰ ਦਿਵਾਉਣ ਦੇ ਸਰਕਾਰ ਦੇ ਕਦਮ ਦਾ ਵਿਰੋਧ ਕਰਨ ਲਈ ਸੱਤਾਧਾਰੀ ਪਾਰਟੀ ਦੇ ਇਸ ਧੜੇ ਨੇ ਵੀਰਵਾਰ ਨੂੰ ਹੜਤਾਲ ਆਯੋਜਿਤ ਕੀਤੀ ਹੈ।
ਇਹ ਵੀ ਪੜ੍ਹੋ -ਨੇਪਾਲ 'ਚ ਓਲੀ ਵਿਰੁੱਧ ਦੇਸ਼ ਵਿਆਪੀ ਹੜਤਾਲ ਸਫਲ, ਪ੍ਰਦਰਸ਼ਨਕਾਰੀਆਂ-ਪੁਲਸ ਦਰਮਿਆਨ ਹੋਈ ਝੜਪ
ਇਸ ਦੌਰਾਨ ਜ਼ਿਆਦਾਤਰ ਵੱਡੇ ਬਾਜ਼ਾਰ, ਵਿਦਿਅਕ ਸੰਸਥਾਵਾਂ, ਦਫਤਰ ਅਤੇ ਫੈਕਟਰੀਆਂ ਬੰਦ ਰਹੀਆਂ ਅਤੇ ਆਵਾਜਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਸਰਕਾਰ ਨੇ ਕਿਸੇ ਵੀ ਘਟਨਾ ਨੂੰ ਰੋਕਣ ਲਈ ਕਾਠਮੰਡੂ 'ਚ ਘਟੋ-ਘੱਟ ਪੰਜ ਹਜ਼ਾਰ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ। ਸਵੇਰ ਤੋਂ ਰਾਜਧਾਨੀ 'ਚ ਸਿਰਫ ਕੁਝ ਹੀ ਵਾਹਨ ਸੜਕ 'ਤੇ ਦਿਖੇ। ਇਸ ਦਰਮਿਆਨ ਪੁਲਸ ਨੇ ਪ੍ਰਚੰਡ ਧੜੇ ਦੇ ਘਟੋ-ਘੱਟ 157 ਕਾਰਕੁਨਾਂ ਨੂੰ ਜ਼ਬਰਦਸਤੀ ਬੰਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਨੇਪਾਲ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਸ਼ਟ ਲਕਸ਼ਮੀ, ਹਿਮਾਲ ਸ਼ਰਮਾ ਅਤੇ ਅਮ੍ਰਿਤਾ ਥਾਪਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ -ਅਮਰੀਕਾ ਦਾ ਚੀਨ 'ਤੇ ਨਵਾਂ ਹਮਲਾ, ਨੋਬਲ ਪੁਰਸਕਾਰ ਲਈ ਹਾਂਗਕਾਂਗ ਅੰਦੋਲਨ ਨੂੰ ਕੀਤਾ ਨਾਮਜ਼ਦ
ਹੜਤਾਲ ਦੀ ਉਲੰਘਣਾ ਕਰਨ 'ਤੇ ਪ੍ਰਦਰਸ਼ਨਕਾਰੀਆਂ ਨੇ ਘਟੋ-ਘੱਟ ਤਿੰਨ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਨੇਪਾਲ ਪੁਲਾਸ ਦੇ ਬੁਲਾਰੇ ਅਤੇ ਸੀਨੀਅਰ ਪੁਲਸ ਸੁਪਰਡੈਂਟ ਬਸੰਤ ਕੁੰਵਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਠਮੰਡੂ ਘਾਟੀ ਤੋਂ 80 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਿਕ ਹੋਰ 77 ਲੋਕਾਂ ਨੂੰ ਘਾਟੀ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ। ਮੈਟ੍ਰੋਪਾਲਿਟਨ ਟ੍ਰੈਫਿਕ ਕਾਠਮੰਡੂ ਮੁਤਾਬਕ ਸਵੇਰੇ-ਸਵੇਰੇ ਗੋਂਗਬਾਬੂ ਬੱਸ ਪਾਰਕ ਨੇੜੇ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਟੈਕਸੀ ਨੂੰ ਅੱਗ ਲੱਗਾ ਦਿੱਤੀ ਗਈ। ਇਕ ਹੋਰ ਟੈਕਸੀ ਅਤੇ ਇਕ ਮਾਇਕ੍ਰੋਬੱਸ ਨੂੰ ਕਾਠਮੰਡੂ ਦੇ ਬਾਹਰੀ ਇਲਾਕੇ 'ਚ ਸਵੈਯੰਭੂ ਅਤੇ ਚਾਬਹਿਲ 'ਚ ਨੁਕਸਾਨ ਪਹੁੰਚਾਇਆ ਗਿਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨੇਪਾਲ 'ਚ ਓਲੀ ਵਿਰੁੱਧ ਦੇਸ਼ ਵਿਆਪੀ ਹੜਤਾਲ ਸਫਲ, ਪ੍ਰਦਰਸ਼ਨਕਾਰੀਆਂ-ਪੁਲਸ ਦਰਮਿਆਨ ਹੋਈ ਝੜਪ
NEXT STORY