ਕਾਠਮੰਡੂ-ਨੇਪਾਲ 'ਚ ਸੰਸਦ ਭੰਗ ਕਰਨ ਅਤੇ ਰਾਸ਼ਟਰਪਤੀ ਦੀਆਂ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਭੱਖ ਗਿਆ ਹੈ। ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਸੰਸਦ ਭੰਗ ਵਿਰੁੱਧ ਹੁਣ ਦੇਸ਼ 'ਚ ਸਿਆਸੀ ਗਲਿਆਰੀਆਂ 'ਚ ਵਿਰੋਧ ਤੇਜ਼ ਹੋ ਗਿਆ ਹੈ ਜਿਸ ਕਾਰਣ ਓਲੀ ਦੀਆਂ ਮੁਸੀਬਤਾਂ ਹੋਰ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ -ਅਮਰੀਕਾ ਦਾ ਚੀਨ 'ਤੇ ਨਵਾਂ ਹਮਲਾ, ਨੋਬਲ ਪੁਰਸਕਾਰ ਲਈ ਹਾਂਗਕਾਂਗ ਅੰਦੋਲਨ ਨੂੰ ਕੀਤਾ ਨਾਮਜ਼ਦ
ਕਮਿਊਨਿਸਟ ਪਾਰਟੀ ਦੇ ਪੁਸ਼ਪ ਕਮਲ ਦਹਿਰ 'ਪ੍ਰਚੰਡ' ਧੜੇ ਦੇ ਸੱਦੇ 'ਤੇ ਅੱਜ ਪੂਰੇ ਦੇਸ਼ 'ਚ ਹੜਤਾਲ ਪੂਰੀ ਤਰ੍ਹਾਂ ਸਫਲ ਰਹੀ। ਇਸ ਦੌਰਾਨ ਨੇਪਾਲ ਦੀ ਰਾਜਧਾਨੀ ਕਾਠਮੂੰਡ 'ਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦਰਮਿਆਨ ਝੜਪ ਵੀ ਹੋਈ ਅਤੇ ਕੁਝ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਾ ਦਿੱਤੀ ਗਈ। ਹੜਤਾਲ ਦੇ ਸਫਲ ਹੋਣ ਦੋਂ ਬਾਅਦ ਓਲੀ ਦਾ ਸਿਆਸੀ ਭਵਿੱਖ ਸੰਕਟ 'ਚ ਨਜ਼ਰ ਆਉਣ ਲੱਗਿਆ ਹੈ।
ਇਹ ਵੀ ਪੜ੍ਹੋ -ਭਾਰਤ-ਅਮਰੀਕਾ ਨਾਲ ਤਣਾਅ ਦਰਮਿਆਨ ਚੀਨ ਨੇ ਦਿਖਾਈ ਤਾਕਤ, ਐਂਟੀ ਬੈਲਿਸਟਿਕ ਮਿਜ਼ਾਇਲ ਦਾ ਕੀਤਾ ਪ੍ਰੀਖਣ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੱਲੋਂ 20 ਦਸੰਬਰ ਨੂੰ ਸਰਕਾਰ ਭੰਗ ਕਰਨ ਦੇ ਫੈਸਲੇ ਦੇ ਵਿਰੋਧ 'ਚ ਸੱਤਾਧਾਰੀ ਪਾਰਟੀ ਹੀ ਵੱਖ ਹੋ ਗਈ ਹੈ। ਸਰਕਾਰ ਭੰਗ ਹੋਣ ਤੋਂ ਬਾਅਦ ਓਲੀ ਵੱਲੋਂ ਸੰਵਿਧਾਨਕ ਅਦਾਰਿਆਂ 'ਚ ਇਸ ਹਫਤੇ ਹੀ ਨਿਯੁਕਤੀਆਂ ਕੀਤੇ ਜਾਣ ਦਾ ਮਾਮਲਾ ਭੱਖ ਗਿਆ । ਵਿਰੋਧੀ ਧਿਰ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਇਕ ਪਾਸੜ ਫੈਸਲਾ ਲੈ ਰਹੇ ਹਨ। ਇਸ ਤੋਂ ਬਾਅਦ ਓਲੀ ਤੋਂ ਵੱਖ ਹੋਏ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਪ੍ਰਚੰਡ ਧੜੇ ਨੇ ਦੇਸ਼ ਵਿਆਪੀ ਹੜਤਾਲ ਦਾ ਫੈਸਲਾ ਲਿਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਦਾ ਚੀਨ 'ਤੇ ਨਵਾਂ ਹਮਲਾ, ਨੋਬਲ ਪੁਰਸਕਾਰ ਲਈ ਹਾਂਗਕਾਂਗ ਅੰਦੋਲਨ ਨੂੰ ਕੀਤਾ ਨਾਮਜ਼ਦ
NEXT STORY