ਕਾਠਮੰਡੂ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿਚ 23 ਜੁਲਾਈ ਤੱਕ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹ ਦੇ ਕਾਰਨ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 128 ਲੋਕ ਜ਼ਖਮੀ, 53 ਲਾਪਤਾ ਅਤੇ 998 ਪਰਿਵਾਰ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਨੇਪਾਲ ਡਿਜਾਸਟਰ ਰਿਸਕ ਰਿਡਕਸਨ ਐਂਡ ਮੈਨੇਜਮੈਂਟ ਅਥਾਰਿਟੀ ਨੇ ਦਿੱਤੀ ਹੈ।
ਇੱਥੇ ਦੱਸ ਦਈਏ ਕਿ ਲਗਾਤਾਰ ਪੈ ਰਹੇ ਮੀਂਹ ਨੇ ਨੇਪਾਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਵਿਚ ਪੱਛਮੀ ਨੇਪਾਲ ਦਾ ਮਾਇਆਗੜੀ ਜ਼ਿਲ੍ਹਾ 27 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਲਾਪਤਾ ਲੋਕਾਂ ਨੂੰ ਲੱਭਣ ਦੇ ਲਈ ਅਧਿਕਾਰੀਆਂ ਅਤੇ ਪੁਲਸ ਕਰਮੀਆਂ ਦੀ ਇਕ ਪੂਰੀ ਟੀਮ ਲੱਗੀ ਹੋਈ ਹੈ। ਉੱਥੇ ਹੜ੍ਹ ਦੇਕਾਰਨ ਵਿਸਥਾਪਿਤ ਹੋਏ ਲੋਕਾਂ ਨੇ ਸਥਾਨਕ ਸਕੂਲਾਂ ਅਤੇ ਭਾਈਚਾਰਕ ਕੇਂਦਰਾਂ ਵਿਚ ਸ਼ਰਨ ਲਈ ਹੈ।
ਜ਼ਿਕਰਯੋਗ ਹੈ ਕਿ ਨੇਪਾਲ ਦੇ ਮੌਸਮ ਵਿਭਾਗ ਨੇ ਦੇਸ਼ ਭਰ ਵਿਚ ਇਸ ਹਫਤੇ ਦੇ ਪਹਿਲੇ 3 ਦਿਨਾਂ ਦੇ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਅਤੇ ਐਲਰਟ ਜਾਰੀ ਕੀਤਾ ਸੀ।ਡਿਵੀਜ਼ਨ ਨੇ ਤਰਾਈ ਪੱਟੀ ਵਿਚ ਘੱਟ ਦਬਾਅ ਵਾਲੀ ਰੇਖਾ ਦੇ ਨੇੜੇ ਮੌਨਸੂਨ ਦੀਆਂ ਹਵਾਵਾਂ ਹੋਣ ਦੀ ਚੇਤਾਵਨੀ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਵਧੇਰੇ ਮੀਂਹ ਪੈ ਸਕਦਾ ਹੈ।
ਫਿਲੀਪੀਨਜ਼ ਵਿਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 4 ਫੌਜੀਆਂ ਦੀ ਮੌਤ
NEXT STORY