ਮਨੀਲਾ- ਫਿਲਪੀਨਜ਼ ਦੇ ਈਸਾਬੇਲਾ ਸੂਬੇ ਵਿਚ ਵੀਰਵਾਰ ਰਾਤ ਉਡਾਣ ਭਰਨ ਵੇਲੇ ਏਅਰ ਫੋਰਸ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿਚ ਸਵਾਰ ਪੰਜ ਜਵਾਨਾਂ ਵਿਚੋਂ ਚਾਰ ਦੀ ਮੌਤ ਹੋ ਗਈ।
ਫਿਲੀਪੀਨਜ਼ ਦੇ ਹਥਿਆਰਬੰਦ ਫੌਜ ਦੇ ਬੁਲਾਰੇ ਮੇਜਰ ਜਨਰਲ ਐਡਗਾਰਡ ਅਰਵਾਲੋ ਨੇ ਕਿਹਾ ਕਿ ਫਿਲਪੀਨ ਏਅਰ ਫੋਰਸ (ਪੀਏਐਫ) ਯੂ. ਐੱਚ. -1 ਡੀ ਹਯੂ ਹੈਲੀਕਾਪਟਰ ਰਾਤ ਦੀ ਉਡਾਣ ਦੀ ਸਿਖਲਾਈ ਦੇ ਰਿਹਾ ਸੀ ਤੇ ਇਸ ਦੌਰਾਨ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 7 ਵਜੇ ਵਾਪਰਿਆ।
ਉਨ੍ਹਾਂ ਕਿਹਾ ਕਿ ਜਹਾਜ਼ ਵਿਚ ਸਵਾਰ ਪੰਜ ਵਿਅਕਤੀਆਂ ਵਿਚੋਂ ਇਕ ਬਚ ਗਿਆ ਅਤੇ ਜ਼ਖਮੀ ਹੋ ਗਿਆ। ਪੰਜ ਮੈਂਬਰਾਂ ਵਿਚੋਂ ਦੋ ਪਾਇਲਟ ਅਤੇ ਤਿੰਨ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਹੈਲੀਕਾਪਟਰ ਕਾਯਾਨ ਏਅਰ ਫੋਰਸ ਦੇ ਐੱਨ. ਵੀ. ਜੀ. ਸੈਂਟਰ ਤੋਂ ਉਡਾਣ ਭਰੀ ਸੀ ਜਿਸ ਤੋਂ ਤੁਰੰਤ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰਿਟੇਨ : ਦੁਕਾਨਾਂ ਤੇ ਸੁਪਰਮਾਰਕੀਟਾਂ 'ਚ ਹੁਣ ਮਾਸਕ ਲਗਾਉਣਾ ਹੋਇਆ ਲਾਜ਼ਮੀ
NEXT STORY