ਕਾਠਮੰਡੂ : ਨੇਪਾਲ ਦੀ ਬਾਲੇਨ ਸ਼ਾਹ ਸਰਕਾਰ ਨੇ ਭਾਰਤ ਤੋਂ 100 ਰੁਪਏ ਤੋਂ ਵੱਧ ਦਾ ਸਾਮਾਨ ਖਰੀਦਣ ’ਤੇ ਕਸਟਮ ਡਿਊਟੀ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਸਿੱਧਾ ਅਸਰ ਆਮ ਲੋਕਾਂ, ਖਾਸ ਕਰ ਕੇ ਦਿਹਾੜੀਦਾਰ ਮਜ਼ਦੂਰਾਂ ’ਤੇ ਪੈ ਰਿਹਾ ਹੈ।
ਸਰਕਾਰ ਦੇ ਇਸ ਫੈਸਲੇ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਵਿਚ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਨੇਪਾਲ ਅਤੇ ਭਾਰਤ ਦੇ ਲੋਕ ਬਿਨਾਂ ਕਿਸੇ ਵੀਜ਼ਾ-ਪਾਸਪੋਰਟ ਦੇ ਇਕ-ਦੂਜੇ ਦੇ ਦੇਸ਼ ਵਿਚ ਆਉਂਦੇ-ਜਾਂਦੇ ਹਨ, ਇਸ ਲਈ ਇਸ ਦਾ ਅਸਰ ਦੋਵਾਂ ਪਾਸਿਆਂ ’ਤੇ ਪਿਆ ਹੈ। ਸਰਹੱਦੀ ਇਲਾਕਿਆਂ ਵਿਚ ਭਾਰਤੀ ਕਾਰੋਬਾਰੀਆਂ ਨੂੰ ਬਾਲੇਨ ਸ਼ਾਹ ਸਰਕਾਰ ਦੇ ਇਸ ਫੈਸਲੇ ਨਾਲ ਵੱਡਾ ਝਟਕਾ ਲੱਗਾ ਹੈ।
ਨੇਪਾਲ ਵਿਚ ਸਾਮਾਨ ਭਾਰਤੀ ਬਾਜ਼ਾਰ ਦੇ ਮੁਕਾਬਲੇ ਮਹਿੰਗਾ ਹੁੰਦਾ ਹੈ ਇਸ ਲਈ ਨੇਪਾਲ ’ਚ ਭਾਰਤੀ ਸਰਹੱਦ ਨੇੜੇ ਰਹਿਣ ਵਾਲੇ ਲੋਕ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਸਾਮਾਨ ਅਤੇ ਦਵਾਈਆਂ ਖਰੀਦਣ ਲਈ ਭਾਰਤ ਆਉਂਦੇ ਹਨ।
ਸ਼ਾਂਤੀ ਵਾਰਤਾ ਲਈ ਉਪ-ਰਾਸ਼ਟਰਪਤੀ ਵੈਂਸ ਦੀ ਪਾਕਿ ਯਾਤਰਾ ਰੱਦ
NEXT STORY