ਕਾਠਮੰਡੂ - ਨੇਪਾਲ ਦੀ ਦੱਖਣੀ ਸਰਹੱਦ 'ਤੇ ਸ਼ੁੱਕਰਵਾਰ ਨੂੰ ਨੇਪਾਲ ਆਰਮਡ ਪੁਲਸ ਦੇ ਜਵਾਨਾਂ ਨੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ 'ਤੇ ਕਥਿਤ ਰੂਪ ਤੋਂ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਨੇਪਾਲ ਪੁਲਸ ਨੇ ਦਾਅਵਾ ਕੀਤਾ ਕਿ ਭਾਰਤੀ ਨਾਗਰਿਕਾਂ ਦਾ ਸਮੂਹ ਦੱਖਣੀ ਸਰਹੱਦ ਪਾਰ ਕਰ ਜ਼ਬਰਦਸ਼ਤੀ ਨੇਪਾਲੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਨੇਪਾਲ ਦੀ ਆਰਮਡ ਪੁਲਸ ਫੋਰਸ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਨਾਰਾਇਣ ਬਾਬੂ ਥਾਪਾ ਨੇ ਪੀ. ਟੀ. ਆਈ.-ਭਾਸ਼ਾ ਨੂੰ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦ ਭਾਰਤ-ਨੇਪਾਲ ਸਰਹੱਦ ਤੋਂ ਨੇਪਾਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 25-30 ਭਾਰਤੀਆਂ ਦੇ ਇਕ ਸਮੂਹ ਨੇ ਪਰਸਾ ਗ੍ਰਾਮੀਣ ਨਗਰ ਪਾਲਿਕਾ ਨੇ ਨਾਰਾਇਣਪੁਰ ਖੇਤਰ ਵਿਚ ਨੇਪਾਲੀ ਸੁਰੱਖਿਆ ਕਰਮੀ 'ਤੇ ਹਮਲਾ ਕੀਤਾ।
ਉਨ੍ਹਾਂ ਅੱਗੇ ਆਖਿਆ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਲਾਕਡਾਊਨ ਵਿਚ ਤਾਇਨਾਤ ਕੀਤੀ ਗਈ ਆਰਮਡ ਪੁਲਸ ਫੋਰਸ ਦੀ ਟੁਕੜੀ ਵੱਲੋਂ ਸਰਹੱਦ 'ਤੇ ਰੋਕੇ ਜਾਣ ਤੋਂ ਬਾਅਦ ਦਰਜਨਾਂ ਹੋਰਨਾਂ ਲੋਕ ਉਨ੍ਹਾਂ ਦੇ ਨਾਲ ਸ਼ਾਮਲ ਹੋ ਗਏ ਅਤੇ ਸੁਰੱਖਿਆ ਕਰਮੀਆਂ 'ਤੇ ਪਥਰਾਅ ਕੀਤਾ। ਥਾਪਾ ਨੇ ਕਿਹਾ ਕਿ ਉਨਾਂ ਲੋਕਾਂ ਨੇ ਸਾਡੇ ਇਕ ਸੁਰੱਖਿਆ ਕਰਮੀ ਤੋਂ ਹਥਿਆਰ ਖੋਹ ਲਿਆ। ਹਵਾ ਵਿਚ 10 ਰਾਉਂਡ ਗੋਲੀ ਚਲਾਉਣ ਤੋਂ ਬਾਅਦ ਇਕ ਸੁਰੱਖਿਆ ਕਰਮੀ ਨੂੰ ਆਤਮ-ਰੱਖਿਆ ਵਿਚ ਉਨਾਂ 'ਤੇ ਗੋਲੀਆਂ ਚਲਾਉਣੀਆਂ ਪਈਆਂ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਦੇ ਸੀਤਾਮੜ੍ਹੀ ਤੋਂ ਆਉਣ ਵਾਲੇ ਭਾਰਤੀ ਨਾਗਰਿਕ ਲਾਕਡਾਊਨ ਤੋਂ ਬਾਅਦ ਵੀ ਨੇਪਾਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਖਿਲਾਫ ਬਲ ਪ੍ਰਯੋਗ ਵੀ ਕੀਤਾ। ਥਾਪਾ ਨੇ ਕਿਹਾ ਕਿ ਇਹ ਘਟਨਾ 'ਨੋ ਮੇਨਸ ਲੈਂਡ' ਤੋਂ ਕਰੀਬ 75 ਮੀਟਰ ਨੇਪਾਲੀ ਜ਼ਮੀਨ ਵਿਚ ਹੋਈ। ਘਟਨਾ ਤੋਂ ਬਾਅਦ ਨੇਪਾਲੀ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਆਪਣੇ ਭਾਰਤੀ ਹਮਰੁਤਬਾਵਾਂ ਨਾਲ ਗੱਲਬਾਤ ਕੀਤੀ ਅਤੇ ਹੁਣ ਸਥਿਤੀ ਸਹੀ ਹੋ ਗਈ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਉਣ 'ਤੇ ਪਾਕਿ 'ਚ 2 ਪੱਤਰਕਾਰਾਂ 'ਤੇ ਡਿੱਗੀ ਗਾਜ਼
NEXT STORY