ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਈਦ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਜੇਬਲ ਜੈਸ ਪਹਾੜਾਂ ਵੱਲ ਡਰਾਈਵ ਕਰਦੇ ਸਮੇਂ ਇੱਕ 36 ਸਾਲਾ ਭਾਰਤੀ ਨਰਸ ਦੀ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਕੇਰਲਾ ਦੇ ਕੋਚੀ ਦੀ ਰਹਿਣ ਵਾਲੀ 36 ਸਾਲਾ ਟਿੰਟੂ ਪਾਲ ਆਪਣੇ ਪਤੀ ਕ੍ਰਿਪਾ ਸ਼ੰਕਰ, ਬੱਚਿਆਂ- 10 ਸਾਲਾ ਕ੍ਰਿਤਿਨ, ਡੇਢ ਸਾਲ ਦੇ ਆਦੀਨ ਸ਼ੰਕਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੀ, ਜਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ ਅਤੇ ਪਲਟ ਕੇ ਕਰੈਸ਼ ਹੋ ਗਈ।
ਉਹ ਆਪਣੇ ਪਰਿਵਾਰ ਸਮੇਤ ਈਦ ਲਈ 3 ਮਈ ਨੂੰ ਜੇਬਲ ਜੈਸ ਪਹਾੜੀ ਲੜੀ 'ਤੇ ਛੋਟੀ ਛੁੱਟੀ 'ਤੇ ਸੀ।ਪਾਲ, ਉਸ ਦੇ ਪਤੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਪੁਲਸ ਨੇ ਰਾਸ ਅਲ ਖੈਮਾਹ (ਆਰਏਕੇ) ਦੇ ਇੱਕ ਹਸਪਤਾਲ ਵਿੱਚ ਪਹੁੰਚਾਇਆ।ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਰਸ ਨੇ ਅਗਲੇ ਦਿਨ ਦਮ ਤੋੜ ਦਿੱਤਾ, ਜਦੋਂ ਕਿ ਉਸ ਦਾ ਪਤੀ ਅਤੇ ਪੁੱਤਰ ਆਈਸੀਯੂ ਵਿੱਚ ਹਨ।ਪਾਲ ਪਿਛਲੇ ਡੇਢ ਸਾਲ ਤੋਂ ਆਰ.ਏ.ਕੇ. ਅਲ ਹਮਰਾ ਕਲੀਨਿਕ ਵਿੱਚ ਕੰਮ ਕਰ ਰਹੀ ਸੀ।ਰਿਸ਼ਤੇਦਾਰੀ ਵਿਚ ਪਾਲ ਦੀ ਭੈਣ ਬੇਸਿਲ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਪੁੱਤਰ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ।ਉਹਨਾਂ ਨੇ ਦੱਸਿਆ ਕਿ ਹਾਦਸੇ ਵਿਚ ਉਸ ਦਾ ਪਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਆਈਸੀਯੂ ਵਿੱਚ ਹੈ ਅਤੇ ਵੱਡਾ ਪੁੱਤਰ ਵੀ ਆਰਏਕੇ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਵਧਿਆ 'ਗਰੀਬੀ ਸੰਕਟ', ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ 200% ਤੋਂ ਵੀ ਵੱਧ
ਬੇਸਿਲ ਨੇ ਕਿਹਾ ਕਿ ਉਹ ਇਸ ਖ਼ਬਰ ਤੋਂ ਦੁਖੀ ਹੈ। ਪਾਲ ਦੀ ਮਾਂ ਇਸ ਖ਼ਬਰ ਨਾਲ ਸਕਮੇ ਵਿਚ ਹੈ। ਪਾਲ ਦਾ ਭਰਾ, ਜੋ ਯੂਕੇ ਵਿੱਚ ਹੈ, ਅੰਤਿਮ ਸੰਸਕਾਰ ਕਰਨ ਵਿੱਚ ਮਦਦ ਲਈ ਯੂਏਈ ਗਿਆ ਸੀ।ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਵਿੱਚ ਕਿਸੇ ਭਾਰਤੀ ਨਰਸ ਦੀ ਇਹ ਦੂਜੀ ਮੌਤ ਹੈ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ 1 ਮਈ ਨੂੰ, ਆਬੂ ਧਾਬੀ ਵਿੱਚ ਕੰਮ ਕਰਦੀ ਕੇਰਲ ਦੇ ਚੇਪਾਡ ਦੀ ਵਸਨੀਕ ਸ਼ੇਬਾ ਮੈਰੀ ਥਾਮਸ ਦੀ ਇੱਕ ਹੋਰ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।ਉੱਧਰ RAK ਪੁਲਸ ਨੇ ਸਾਰੇ ਵਾਹਨ ਚਾਲਕਾਂ ਅਤੇ ਸੜਕ ਉਪਭੋਗਤਾਵਾਂ ਨੂੰ ਪਹਾੜੀ ਖੇਤਰਾਂ ਵਿੱਚ ਵਾਹਨ ਚਲਾਉਂਦੇ ਸਮੇਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।ਪੁਲਸ ਨੇ ਸਾਰੇ ਸੜਕ ਉਪਭੋਗਤਾਵਾਂ ਨੂੰ ਸਪੀਡ ਸੀਮਾ ਦੇ ਅੰਦਰ ਗੱਡੀ ਚਲਾਉਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਹਨਾਂ ਵਿਚਕਾਰ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਵਧਿਆ 'ਗਰੀਬੀ ਸੰਕਟ', ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ 200% ਤੋਂ ਵੀ ਵੱਧ
NEXT STORY