ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਕਰੀਬੀ ਜਿੱਤ ਨਾਲ ਅਮਰੀਕਾ ਦੀ ਪ੍ਰਸਤਾਵਿਤ ਸ਼ਾਂਤੀ ਯੋਜਨਾ ਲਈ ਬਿਹਤਰ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਨੇਤਨਯਾਹੂ ਨੂੰ ਵਧਾਈ ਦਿੰਦਾ ਹਾਂ। ਟਰੰਪ ਨੇ ਲਗਭਗ ਸਾਰੇ ਨਤੀਜਿਆਂ ਤੋਂ ਬਾਅਦ ਇਹ ਟਿੱਪਣੀ ਕੀਤੀ।
ਨਤੀਜਿਆਂ ਤੋਂ ਬਾਅਦ ਦੀ ਸਥਿਤੀ ਮੁਤਾਬਕ ਨੇਤਨਯਾਹੂ ਗਠਬੰਧਨ ਬਣਾਉਣ ਦੀ ਸਥਿਤੀ 'ਚ ਹੈ। ਅਮਰੀਕਾ ਦੀ ਸ਼ਾਂਤੀ ਯੋਜਨਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਟਰੰਪ ਨੇ ਇਜ਼ਰਾਇਲ-ਫਿਲਸਤੀਨੀ ਸੰਘਰਸ਼ ਦੇ ਹੱਲ ਲਈ ਆਪਣੇ ਪ੍ਰਸ਼ਾਸਨ ਦੇ ਵਾਅਦੇ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ। ਟਰੰਪ ਨੇ ਕਿਹਾ ਕਿ ਤੱਥ ਇਹ ਹੈ ਕਿ ਨੇਤਨਯਾਹੂ ਜਿੱਤ ਗਏ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਂਤੀ ਦੇ ਮਾਮਲੇ 'ਚ ਅਸੀਂ ਕੁਝ ਚੰਗੀ ਕਾਰਵਾਈ ਦੇਖਾਂਗੇ।
ਕੈਨੇਡਾ ਵੀ ਰਫਿਊਜ਼ੀਆਂ ਲਈ ਬੰਦ ਕਰੇਗਾ ਆਪਣੀਆਂ ਸਰਹੱਦਾਂ
NEXT STORY