ਯਰੂਸ਼ਲਮ (ਰਾਈਟਰ)— ਇਜ਼ਾਈਲ 'ਚ ਲੰਬੀ ਖੀਂਚਤਾਨ ਤੋਂ ਬਾਅਦ ਆਖਿਰਕਾਰ ਇਕ ਬਾਰ ਫਿਰ ਬੇਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸੁਹੰ ਚੁੱਕੀ। ਹਾਲਾਂਕਿ ਇਸ ਬਾਰ ਅੱਧਾ-ਅੱਧਾ ਕਾਰਜਕਾਲ ਭਾਵ 18-18 ਮਹੀਨੇ ਪੀ. ਐੱਮ. ਅਹੁਦਾ ਸਾਂਝਾ ਕਰਨਾ ਹੋਵੇਗਾ। ਇਸ ਤਰ੍ਹਾਂ ਕੈਬਨਿਟ 'ਚ ਵੀ ਦੋਵਾਂ ਦਲਾਂ ਦੇ ਬਰਾਬਰ-ਬਰਾਬਰ ਮੰਤਰੀ ਹੋਣਗੇ। ਇਸ ਦੇ ਬਾਵਜੂਦ ਨੇਤਨਯਾਹੂ ਦੇ ਹਿੱਸੇ 'ਚ ਘੱਟ ਹੀ ਮੰਤਰੀ ਅਹੁਦੇ ਆਉਣਗੇ ਕਿਉਂਕਿ ਉਨ੍ਹਾਂ ਨੇ ਕਈ ਛੋਟੇ ਦਲਾਂ ਨੂੰ ਵੀ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ, ਨਾਲ ਹੀ ਕਿਸੇ ਵੱਡੇ ਫੈਸਲੇ 'ਤੇ ਦੋਵਾਂ ਪੱਖਾਂ ਦੇ ਕੋਲ ਵੀਟੋ ਪਾਵਰ ਹੋਵੇਗੀ। ਇਹ ਸੁਹੰ ਚੁੱਕ ਦਾ ਕੰਮ 3 ਦਿਨ ਪਹਿਲਾਂ ਹੀ ਹੋਣਾ ਸੀ ਪਰ ਮੰਤਰੀ ਅਹੁਦੇ ਨੂੰ ਲੈ ਕੇ ਲਿਕੁਡ ਪਾਰਟੀ 'ਚ ਅੰਦਰੂਨੀ ਕਲਹ ਕਾਰਨ ਸਹੁੰ ਚੁੱਕ ਦੇ ਕੰਮ ਨੂੰ ਮੁਲਤਵੀ ਕਰਨਾ ਪਿਆ ਸੀ। ਆਖਿਰ 'ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋ ਗਿਆ।
ਕੋਰੋਨਾ ਦੇ ਮਰੀਜ਼ਾਂ ਦਾ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਨਾਲ ਇਲਾਜ : ਸਟੱਡੀ
NEXT STORY