ਦਿ ਹੇਗ - ਨੀਦਰਲੈਂਡ 'ਚ 2 ਟਰੇਨਾਂ 'ਚ ਗੋਲੀਬਾਰੀ ਦੀ ਘਟਨਾ 'ਚ ਜਾਂਚ ਦੌਰਾਨ 15-15 ਸਾਲ ਦੇ 2 ਨਾਬਾਲਿਗਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੱਖਣੀ ਸ਼ਹਿਰ ਬ੍ਰੇਡਾ 'ਚ ਪੁਲਸ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਟਵੀਟ ਕੀਤਾ ਕਿ ਦੋਸ਼ੀ ਲੜਕਿਆਂ ਕੋਲ ਪਿਸਤੌਲ ਸੀ। ਟਰੇਨ 'ਚ ਗੋਲੀਬਾਰੀ ਦੀ ਘਟਨਾ ਦੇ ਸ਼ੱਕ 'ਚ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਤਿਲਬਰਗ ਸ਼ਹਿਰ ਦੇ ਬੈਲਜ਼ੀਅਮ ਦੀ ਸਰਹੱਦ ਨਾਲ ਲੱਗਦੇ ਬ੍ਰੇਡਾ ਜਾ ਰਹੀ ਇਕ ਪੈਸੇਂਜਰ ਟਰੇਨ ਅਤੇ ਐਂਧੋਵੇਨ ਵਾਪਸ ਆ ਰਹੀ ਇਕ ਹੋਰ ਟਰੇਨ ਦੀ ਖਿੜਕੀਆਂ ਟੁੱਟੀ ਪਾਈ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਸੀ। ਪੁਲਸ ਨੇ ਟਵੀਟ ਕੀਤਾ ਕਿ ਦੋਹਾਂ ਟਰੇਨਾਂ 'ਚ ਗੋਲੀਬਾਰੀ ਕੀਤੀ ਗਈ ਹੋਵੇ। ਹਾਲਾਂਕਿ ਦੋਹਾਂ ਘਟਨਾਵਾਂ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਕੀਨੀਆ 'ਚ ਤੇਜ਼ ਮੀਂਹ ਕਾਰਨ ਹੜ੍ਹ, ਲੈਂਡਸਲਾਈਡ ਹੋਣ ਨਾਲ 34 ਲੋਕਾਂ ਦੀ ਮੌਤ
NEXT STORY