ਟੋਕੀਓ— ਵਿਗਿਆਨੀਆਂ ਨੇ ਟ੍ਰਾਂਸਪਲਾਂਟ ਕੀਤਾ ਜਾ ਸਕਣ ਵਾਲਾ ਵਿਸ਼ਵ ਦਾ ਸਭ ਤੋਂ ਛੋਟਾ ਯੰਤਰ ਵਿਕਸਿਤ ਕੀਤਾ ਹੈ, ਜੋ ਦਿਮਾਗ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੋ ਸਕਦਾ ਹੈ।
ਇਸ ਯੰਤਰ ਦਾ ਆਕਾਰ ਇਕ ਸਿੱਕੇ ਦੀ ਚੌੜਾਈ ਦੇ ਬਰਾਬਰ ਹੈ। ਇਹ ਯੰਤਰ ਦਿਮਾਗ ਦੀਆਂ ਨਾੜੀਆਂ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰਨ ਲਈ ਇਨਫ੍ਰਾਰੈੱਡ ਰੌਸ਼ਨੀ ਨੂੰ ਨੀਲੀ ਰੌਸ਼ਨੀ ਵਿਚ ਬਦਲ ਦਿੰਦਾ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਅਤੇ ਸਭ ਤੋਂ ਹਲਕਾ ਬਿਨਾਂ ਤਾਰ ਵਾਲਾ ਜੈਵ ਯੰਤਰ ਹੈ। ਰਸਾਇਣਾਂ ਨਾਲ ਦਿਮਾਗ ਦੀਆਂ ਨਾੜੀਆਂ ਦੀਆਂ ਪ੍ਰਕਿਰਿਆਵਾਂ ਵਿਚ ਬਦਲਾਅ ਹੁੰਦਾ ਹੈ। ਇਹ ਗੱਲ ਕਈ ਸਦੀਆਂ ਤੋਂ ਪਤਾ ਹੈ। ਆਪਟੋਜੈਨੇਟਿਕਸ ਖੇਤਰ ਨੇ ਸਾਬਤ ਕੀਤਾ ਹੈ ਕਿ ਦਿਮਾਗੀ ਪ੍ਰਕਿਰਿਆਵਾਂ ਨੂੰ ਸਿਰਫ ਰੌਸ਼ਨੀ ਨਾਲ ਹੀ ਬਦਲਿਆ ਜਾ ਸਕਦਾ ਹੈ।
ਇਕ ਜਾਣਕਾਰੀ ਮੁਤਾਬਕ ਵਿਗਿਆਨੀਆਂ ਨੇ ਆਪਟੀਕਲ ਯੰਤਰ ਵਿਕਸਿਤ ਕਰ ਕੇ ਉਨ੍ਹਾਂ ਦਾ ਸਫਲ ਟ੍ਰਾਂਸਪਲਾਂਟ ਕੀਤਾ ਪਰ ਇਨ੍ਹਾਂ ਦੇ ਆਕਾਰ ਕਾਰਨ ਕੁਝ ਪ੍ਰੇਸ਼ਾਨੀ ਹੁੰਦੀ ਰਹੀ ਹੈ। ਜਾਪਾਨ ਦੇ ਨਾਰਾ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਐਸੋਸੀਏਟ ਪ੍ਰੋਫੈਸਰ ਤਕਾਸ਼ੀ ਤੋਕੁਦਾ ਇਨ੍ਹਾਂ ਯੰਤਰਾਂ ਦੇ ਆਕਾਰ ਨੂੰ ਛੋਟੇ ਤੋਂ ਛੋਟਾ ਬਣਾਉਣ ਦੇ ਤਰੀਕੇ ਲੱਭ ਰਹੇ ਹਨ।
ਪੰਜਾਬੀ ਨੇ ਕੈਨੇਡਾ 'ਚ ਭਾਰਤ ਦਾ ਵਧਾਇਆ ਮਾਣ, ਬਣਿਆ ਚੀਫ ਸੁਪਰਟੈਂਡੈਂਟ
NEXT STORY