ਜੈਨੇਵਾ (ਬਿਊਰੋ)— ਸੰਯੁਕਤ ਰਾਸ਼ਟਰ ਦੀ ਬੈਠਕ ਵਿਚ ਭਾਰਤ ਵੱਲੋਂ ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ 'ਤੇ ਕਰਾਰਾ ਜਵਾਬ ਦਿੱਤਾ ਗਿਆ ਸੀ। ਜੈਨੇਵਾ ਵਿਚ ਜਾਰੀ ਮਨੁੱਖੀ ਅਧਿਕਾਰ ਪਰੀਸ਼ਦ ਦੇ 37ਵੇਂ ਸੈਸ਼ਨ ਦੌਰਾਨ ਮਹਿਲਾ ਕਾਰਜ ਕਰਤਾਵਾਂ ਨੇ ਕੱਲ ਪਾਕਿਸਤਾਨ ਵਿਚ ਇਸਲਾਮਿਕ ਅੱਤਵਾਦੀਆਂ ਵੱਲੋਂ ਘੱਟ ਗਿਣਤੀ ਭਾਈਚਾਰੇ 'ਤੇ ਹੋ ਰਹੇ ਅੱਤਿਆਚਾਰ ਅਤੇ ਈਸ਼ਨਿੰਦਾ ਦੀ ਦੁਰਵਰਤੋਂ ਸੰਬੰਧੀ ਆਵਾਜ ਬੁਲੰਦ ਕੀਤੀ। ਸੰੰਯੁਕਤ ਰਾਸ਼ਟਰ ਦੇ ਇਕ ਈਵੈਂਟ ਵਿਚ ਪਾਕਿਸਤਾਨ ਦੀ ਈਸਾਈ ਮਹਿਲਾ ਕਾਰਜ ਕਰਤਾ ਸ਼ਾਜ਼ੀਆ ਖੋਖਰ ਨੇ ਕਿਹਾ,''ਪਾਕਿਸਤਾਨ ਵਿਚ ਸਿਰਫ 2-3 ਫੀਸਦੀ ਘੱਟ ਗਿਣਤੀ ਭਾਈਚਾਰਾ ਹੈ, ਜਿਨ੍ਹਾਂ 'ਤੇ ਹਮੇਸ਼ਾ ਈਸ਼ਨਿੰਦਾ ਕਾਨੂੰਨ ਵੱਲੋਂ ਸਜ਼ਾ ਦਿੱਤੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਦੇਸ਼ ਦਾ ਨਾਂ 'ਇਸਲਾਮਿਕ ਰੀਪਬਲਿਕ ਆਫ ਪਾਕਿਸਤਾਨ' ਸਰਕਾਰੀ ਨਾਂ ਹੈ, ਜਿੱਥੇ ਧਾਰਮਿਕ ਘੱਟ ਗਿਣਤੀ ਭਾਈਚਾਰੇ 'ਤੇ ਅੱਤਿਆਚਾਰ ਕੀਤਾ ਜਾਂਦਾ ਹੈ।'' ਕਈ ਦੇਸ਼ਾਂ ਨੂੰ ਇਸਲਾਮਿਕ ਰੀਪਬਲਿਕ ਦਾ ਨਾਂ ਦਿੱਤਾ ਗਿਆ, ਜਿੱਥੇ ਇਸਲਾਮਿਕ ਕਾਨੂੰਨ ਦਾ ਸ਼ਾਸਨ ਹੈ। ਸ਼ਾਜ਼ੀਆ ਵਰਤਮਾਨ ਸਮੇਂ ਵਿਚ ਸਵਿਟਰਜ਼ਲੈਂਡ ਵਿਚ ਰਹਿ ਰਹੀ ਹੈ।
ਸ਼ਾਜ਼ੀਆ ਮੁਤਾਬਕ ਪਾਕਿਸਤਾਨ ਵਿਚ ਪਹਿਲੀ ਵਾਰੀ ਇਕ ਵਿਅਕਤੀ ਨੂੰ ਈਸਨਿੰਦਾ ਦਾ ਦੋਸ਼ੀ ਦੱਸਿਆ ਗਿਆ ਸੀ ਅਤੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਹਿੰਸਾ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿਚ ਕਾਨੂੰਨ ਅਸਫਲ ਰਿਹਾ। ਈਸ਼ਨਿੰਦਾ ਕਾਨੂੰਨ ਕਾਰਨ ਅਸਹਿਣਸ਼ੀਲਤਾ ਦਾ ਵਾਤਾਵਰਣ ਹੈ ਅਤੇ ਇਹ ਧਾਰਮਿਕ ਘੱਟ ਗਿਣਤੀ ਨਾਲ ਭੇਦਭਾਵ ਨੂੰ ਵਧਾਉਂਦਾ ਹੈ। ਸ਼ਾਜ਼ੀਆ ਨੇ ਅਜਿਹੇ ਕਈ ਮਾਮਲਿਆਂ ਦਾ ਜ਼ਿਕਰ ਕੀਤਾ ਜਿਸ ਵਿਚ ਇਕ ਈਸਾਈ ਔਰਤ ਆਸੀਆ ਬੀਬੀ ਦਾ ਮਾਮਲਾ ਸੀ, ਜਿਸ ਨੂੰ ਸਾਲ 2009 ਵਿਚ ਖੇਤਾਂ ਵਿਚ ਕੰਮ ਕਰਦੇ ਸਮੇਂ ਈਸ਼ਨਿੰਦਾ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਸਾਲ 2014 ਵਿਚ ਲਾਹੌਰ ਹਾਈ ਕੋਰਟ ਨੇ ਉਸ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ। ਇਕ ਹੋਰ ਈਸਾਈ ਮਹਿਲਾ ਕਾਰਜ ਕਰਤਾ ਸਲਮਾ ਭੱਟੀ ਨੇ ਅਗਵਾ ਕਰਨ, ਧਰਮ ਬਦਲਣ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਦਾ ਜ਼ਬਰਦਸਤੀ ਵਿਆਹ ਕੀਤੇ ਜਾਣ ਦਾ ਮਾਮਲਾ ਉਠਾਇਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਕਈ ਈਸਾਈ ਲੜਕੀਆਂ ਹਨ, ਜਿਨ੍ਹਾਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜ਼ਬਰਸਦਸਤੀ ਵਿਆਹ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਲੜਕੀਆਂ ਬਾਰੇ ਕੁਝ ਪਤਾ ਨਹੀਂ ਲੱਗਦਾ।
ਅਫਗਾਨਿਸਤਾਨ : ਅੱਤਵਾਦੀਆਂ ਨੇ 5 ਪੁਲਸ ਕਰਮਚਾਰੀਆਂ ਦਾ ਕੀਤਾ ਕਤਲ
NEXT STORY