ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਕੋਰੋਨਾ ਵਾਇਰਸ ਯੂਕੇ ਵਿੱਚੋਂ ਜਾਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਵਾਲੇ ਵਾਇਰਸਾਂ ਦੇ ਰੂਪਾਂ ਨਾਲ ਨਜਿੱਠ ਰਹੇ ਯੂਕੇ ’ਚ ਕੋਰੋਨਾ ਵਾਇਰਸ ਦਾ ਇਕ ਹੋਰ ਨਵਾਂ ਰੂਪ ਸਾਹਮਣੇ ਆਇਆ ਹੈ। ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਯੂਕੇ ’ਚ ਕੋਵਿਡ-19 ਦੀ ਇਕ ਨਵੀਂ ਕਿਸਮ ਪਾਈ ਗਈ ਹੈ। ਵਾਇਰਸ ਦਾ ਇਹ ਨਵਾਂ ਵੇਰੀਐਂਟ ਬੀ .1.621 ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਪਛਾਣ ਜਾਂਚ ਦੇ ਤਹਿਤ 21 ਜੁਲਾਈ ਨੂੰ ਕੀਤੀ ਗਈ।
ਅੰਕੜਿਆਂ ਅਨੁਸਾਰ ਇਸ ਵਾਇਰਸ ਦੇ ਅਜੇ ਤਕ ਸਿਰਫ 16 ਘਰੇਲੂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਬਲਿਕ ਹੈਲਥ ਇੰਗਲੈਂਡ (ਪੀ. ਐੱਚ. ਈ.) ਅਨੁਸਾਰ ਮੌਜੂਦਾ ਸਮੇਂ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਰੂਪ ਹੋਰ ਗੰਭੀਰ ਬੀਮਾਰੀ ਦਾ ਕਾਰਨ ਬਣਦਾ ਹੈ ਜਾਂ ਟੀਕੇ ਇਸ ਲਈ ਘੱਟ ਪ੍ਰਭਾਵਸ਼ਾਲੀ ਹਨ ਜਾਂ ਨਹੀਂ। ਕੋਰੋਨਾ ਦੇ ਇਸ ਨਵੇਂ ਵੇਰੀਐਂਟ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਸਿਹਤ ਅਧਿਕਾਰੀਆਂ ਦੁਆਰਾ ਇਸ ਵਾਇਰਸ ਨਾਲ ਪੀੜਤ ਹੋਏ ਲੋਕਾਂ ਦੇ ਨੇੜਲੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਸ ਵਾਇਰਸ ਨੂੰ ਬ੍ਰਿਟੇਨ ਦੇ ਤਿੰਨ ਵੱਖ-ਵੱਖ ਖੇਤਰਾਂ ’ਚ ਦਰਜ ਕੀਤਾ ਗਿਆ ਹੈ ਪਰ ਇਸਦੇ ਮਾਮਲੇ 10 ਲੰਡਨ ’ਚ 20-29 ਸਾਲ ਦੇ ਵਿਅਕਤੀਆਂ ’ਚ ਸਾਹਮਣੇ ਆਏ ਹਨ। ਨਵੇਂ ਵੇਰੀਐਂਟ ਦੇ 16 ’ਚੋਂ 2 ਇਨਫੈਕਟਿਡ ਲੋਕ ਉਹ ਹਨ, ਜਿਨ੍ਹਾਂ ਨੂੰ ਕੋਰੋਨਾ ਟੀਕੇ ਦੀ ਦੂਜੀ ਖੁਰਾਕ 14 ਦਿਨਾਂ ਤੋਂ ਪਹਿਲਾਂ ਮਿਲੀ ਸੀ। ਕੋਰੋਨਾ ਦੇ ਇਸ ਨਵੇਂ ਰੂਪ ਦੇ ਨਤੀਜੇ ਵਜੋਂ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ।
ਜਾਣੋ ਪ੍ਰਮੁੱਖ ਸੁਪਰ ਮਾਰਕੀਟ ਸਟੋਰ ਟੈਸਕੋ ਦੀਆਂ ਸੈਲਫਾਂ ਕਿਉਂ ਹੋਈਆਂ ਖਾਲੀ
NEXT STORY