ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਐੱਨ. ਐੱਚ. ਐੱਸ. ਕੋਵਿਡ-19 (NHS COVID-19) ਐਪ ਵੱਲੋਂ ਲੱਖਾਂ ਲੋਕਾਂ ਨੂੰ ਇਕਾਂਤਵਾਸ ਲਈ ਭੇਜੇ ਸੁਨੇਹਿਆਂ ਦਾ ਅਸਰ ਗਲਾਸਗੋ ਵਿਚ ਵੀ ਵੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਗਲਾਸਗੋ ਦੇ ਪ੍ਰਮੁੱਖ ਸੁਪਰ ਮਾਰਕੀਟ ਸਟੋਰ ਟੈਸਕੋ ਦੀਆਂ ਸੈਲਫਾਂ ਸਟਾਫ ਦੀ ਘਾਟ ਕਾਰਨ ਖਾਲੀ ਪਾਈਆਂ ਗਈਆਂ। ਇਸ ਸਮੱਸਿਆ ਦੇ ਮੱਦੇਨਜ਼ਰ ਖੁਰਾਕੀ ਸਪਲਾਈ ਦੀ ਰੱਖਿਆ ਲਈ ਐਮਰਜੈਂਸੀ ਉਪਾਅ ਸ਼ੁਰੂ ਕੀਤੇ ਗਏ ਹਨ, ਕਿਉਂਕਿ ਸਰਕਾਰ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਰੋਨਾ ਵਾਇਰਸ ਵਿਰੁੱਧ ਦੋਵੇਂ ਟੀਕੇ ਲੱਗੇ ਹੋਏ ਲੋਕਾਂ ਨੂੰ ਇਕਾਂਤਵਾਸ ਤੋਂ ਛੋਟ ਦੇਣ ਦੀ ਬੇਨਤੀ ਕੀਤੀ ਗਈ ਸੀ।
ਇਸ ਸਬੰਧੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿਚ ਕੋਰਨਾ ਵਾਇਰਸ ਇਕਾਂਤਵਾਸ ਦੇ ਨਿਯਮਾਂ ਵਿਚ ਤਬਦੀਲੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਨਾਲ ਉਦਯੋਗਾਂ ਅਤੇ ਹੋਰ ਮਹੱਤਵਪੂਰਣ ਕੰਮਾਂ ਵਿਚ ਅਮਲੇ ਦੀ ਘਾਟ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ। ਸਟਰਜਨ ਨੇ ਜਾਣਕਾਰੀ ਦਿੱਤੀ ਕਿ ਸਕਾਟਲੈਂਡ ਦੀ ਸਰਕਾਰ ਹੁਣ 10 ਦਿਨਾਂ ਤੱਕ ਘਰ ਰੁਕਣ ਦੀ ਜ਼ਰੂਰਤ ਤੋਂ ਛੋਟ ਲਈ ਅਰਜ਼ੀਆਂ ‘ਤੇ ਵਿਚਾਰ ਕਰੇਗੀ। ਇਹ ਛੋਟ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਕੋਵਿਡ -19 ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਇਕ ਨਕਾਰਾਤਮਕ ਪੀ. ਸੀ. ਆਰ. ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ ਅਤੇ ਰੋਜ਼ਾਨਾ ਲੇਟਰਲ ਫਲੋਅ ਟੈਸਟ ਕਰਨ ਦੀ ਜ਼ਰੂਰਤ ਹੋਵੇਗੀ।
ਸਿਡਨੀ ’ਚ ਕੋਰੋਨਾ ਦੇ 163 ਨਵੇਂ ਮਾਮਲੇ ਆਏ ਸਾਹਮਣੇ
NEXT STORY