ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਵੀਰਵਾਰ ਨੂੰ ਕਿਹਾ ਕਿ 27 ਦਸੰਬਰ ਤੋਂ ਜਨਵਰੀ ਦੌਰਾਨ ਇਸ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਗਲੋਬਲ ਮਾਮਲਿਆਂ 'ਚ 71 ਫੀਸਦੀ ਦਾ ਵਾਧਾ ਦੇਖਿਆ ਗਿਆ ਜਦਕਿ ਇਸ ਮਿਆਦ 'ਚ ਮੌਤ ਦੇ ਮਾਮਲਿਆਂ 'ਚ 10 ਫੀਸਦੀ ਦੀ ਗਿਰਾਵਟ ਰਹੀ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਚੁੱਘ ਨੇ CM ਚੰਨੀ ਨੂੰ ਪੁੱਛੇ ਇਹ ਸਵਾਲ
ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਨਵੇਂ ਮਾਮਲਿਆਂ 'ਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਡਬਲਯੂ.ਐੱਚ.ਓ. ਵੱਲ਼ੋਂ ਜਾਰੀ ਕੋਵਿਡ-19 ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਅਕਤੂਬਰ ਤੋਂ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਤੋਂ ਬਾਅਦ ਗਲੋਬਲ ਪੱਧਰ 'ਤੇ 27 ਦਸੰਬਰ ਤੋਂ ਦੋ ਜਨਵਰੀ ਦੇ ਹਫ਼ਤੇ ਦੌਰਾਨ ਇਸ ਤੋਂ ਪਿਛਲੇ ਹਫ਼ਤੇ ਦੀ ਤੁਲਨਾ 'ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ 71 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਦੇ ਮੁਤਾਬਕ, ਇਸ ਮਿਆਦ 'ਚ ਇਨਫੈਕਸ਼ਨ ਦੇ ਕਾਰਨ ਮੌਤ ਦੇ ਮਾਮਲਿਆਂ 'ਚ 10 ਫੀਸਦੀ ਗਿਰਾਵਟ ਰਹੀ। ਪਿਛਲੇ ਹਫ਼ਤੇ ਦੌਰਾਨ ਦੁਨੀਆ ਭਰ 'ਚ ਇਨਫੈਕਸ਼ਨ ਦੇ ਕਰੀਬ 95 ਲੱਖ ਨਵੇਂ ਮਾਮਲੇ ਸਾਹਮਣੇ ਆਏ ਜਦਕਿ 41,000 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਧਣ ਲੱਗੇ ਕੋਰੋਨਾ ਮਾਮਲੇ, ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ ਖਿੱਚੀ ਤਿਆਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦਾ ਖੁਲਾਸਾ : ਅਫ਼ਗਾਨ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਕਤਰਾ ਰਹੇ ਅੰਤਰਰਾਸ਼ਟਰੀ ਜਹਾਜ਼
NEXT STORY