ਕਾਬੁਲ (ਅਨਸ)- ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਅਫਗਾਨ ਸਿਆਸੀ ਨੇਤਾਵਾਂ ਦੇ ਨਾਲ ਨਵੀਂ ਸਰਕਾਰ ਦੇ ਗਠਨ ’ਤੇ ਗੱਲਬਾਤ ਚਲ ਰਹੀ ਹੈ ਅਤੇ ਜਲਦੀ ਹੀ ਇਕ ਨਵੀਂ ਸਰਕਾਰ ਦਾ ਐਲਾਨ ਕੀਤਾ ਜਾਏਗਾ।ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਸਾਡੇ ਸਿਆਸੀ ਅਧਿਕਾਰੀਆਂ ਨੇ ਕਾਬੁਲ ਵਿਚ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਉਨ੍ਹਾਂ ਦੇ ਵਿਚਾਰ ਮਹੱਤਵਪੂਰਨ ਹਨ ਅਤੇ ਚਰਚਾ ਚੱਲ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ -ਅਫਗਾਨ ਪੌਪ ਸਟਾਰ ਨੇ ਪਾਕਿ 'ਤੇ ਲਗਾਇਆ ਤਾਲਿਬਾਨ ਨੂੰ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ਧੰਨਵਾਦ
ਅਫਗਾਨਿਸਤਾਨ ਤੋਂ ਇੰਝ ਮੂੰਹ ਨਹੀਂ ਮੋੜ ਸਕਦਾ ਅਮਰੀਕਾ : ਚੀਨ
ਅਫਗਾਨਿਸਤਾਨ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਅਮਰੀਕਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਜੰਗ ਨਾਲ ਬਰਬਾਦ ਦੇਸ਼ ਤੋਂ ਇਸ ਮੂੰਹ ਨਹੀਂ ਮੋੜ ਸਕਦਾ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਇਸ ਸਾਰਿਆਂ ਦੀ ਜੜ ਹੈ ਅਤੇ ਅਫਗਾਨਿਸਤਾਨ ਮਾਮਲੇ ਵਿਚ ਇਹ ਸਭ ਤੋਂ ਵੱਡਾ ਬਾਹਰੀ ਕਾਰਕ ਹੈ। ਉਹ ਅਜਿਹੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦਾ।
ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨਹੀਂ ਜਾਣਗੇ ਅਫਗਾਨਿਸਤਾਨ
NEXT STORY