ਟਿਊਰਿਨ— ਇਟਲੀ ਦਾ ਸ਼ਹਿਰ ਟਿਊਰਿਨ ਪਹਿਲਾ ਸ਼ਾਕਾਹਾਰੀ ਸ਼ਹਿਰ ਬਣਨ ਜਾ ਰਿਹਾ ਹੈ। ਨਵੀਂ ਮੇਅਰ ਚੇਈਰਾ ਅਪੇਂਦਿਨੋ ਨੇ ਐਲਾਨ ਕੀਤਾ ਹੈ ਕਿ ਉਹ ਉੱਤਰੀ ਇਟਲੀ ਦੇ ਇਸ ਸ਼ਹਿਰ ਨੂੰ ਅਗਲੇ ਪੰਜ ਸਾਲਾਂ ਵਿਚ ਸ਼ਾਕਾਹਾਰੀ ਬਣਾਏਗੀ। ਚੇਈਰਾ ਦੇ ਇਸ ਫੈਸਲੇ ਤੋਂ ਬਾਅਦ ਟਿਊਰਿਨ ਵਿਚ ਇਸ ਵਿਸ਼ੇ 'ਤੇ ਕਾਫੀ ਚਰਚਾ ਹੋ ਰਹੀ ਹੈ। ਚੇਈਰਾ ਅਗਲੇ ਪੰਜ ਸਾਲਾਂ ਵਿਚ ਇਸ ਸ਼ਹਿਰ ਵਿਚ ਸ਼ਾਕਾਹਾਰੀ ਭੋਜਨ ਨੂੰ ਤਰਜੀਹ ਦੇਵੇਗੀ।
ਚੇਈਰਾ ਇਸ ਸਾਲ ਜੂਨ ਵਿਚ ਹੀ ਡੈਮੋਕ੍ਰੇਟ ਪਿਏਰੋ ਫਸੀਨੋ ਨੂੰ ਹਰਾ ਕੇ ਟਿਊਰਿਨ ਦੀ ਮੇਅਰ ਬਣੀ ਸੀ। ਆਪਣੇ 62 ਪੇਜਾਂ ਵਾਲੇ ਚੋਣ ਮੈਨੀਫੈਸਟੋ ਵਿਚ ਚੇਈਰਾ ਦੀ ਪਾਰਟੀ ਨੇ ਵਾਤਾਵਰਣ ਦੀ ਸੁਰੱਖਿਆ, ਨਾਗਰਿਕਾਂ ਦੀ ਸਿਹਤ ਅਤੇ ਪਸ਼ੂਆਂ ਦੇ ਕਲਿਆਣ ਲਈ ਸ਼ਾਕਾਹਾਰੀ ਭੋਜਨ ਨੂੰ ਤਰਜੀਹ ਦੇਣ ਦਾ ਸੰਕਲਪ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਸ਼ਾਕਾਹਾਰੀ ਭੋਜਨ ਪ੍ਰਤੀ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇਗਾ। ਉਸ ਦੇ ਇਸ ਫੈਸਲੇ ਖਿਲਾਫ ਟਵਿੱਟਰ 'ਤੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਪੰਜਾਬੀ ਸੂਟਾਂ ਤੇ ਸਾੜੀ ਦੀ ਸ਼ੌਕੀਨ ਹੈ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ (ਦੇਖੋ ਤਸਵੀਰਾਂ)
NEXT STORY