ਨਿਊ ਮੈਕਸੀਕੋ (ਭਾਸ਼ਾ): ਨਿਊ ਮੈਕਸੀਕੋ ਦੇ ਸਭ ਤੋਂ ਵੱਡੇ ਸ਼ਹਿਰ ਅਲਬੁਕਰਕੇ ਵਿਚ ਬਿਜਲੀ ਦੀਆਂ ਤਾਰਾਂ ਨਾਲ ਹੌਟ ਬੈਲੂਨ ਮਤਲਬ ਗਰਮ ਹਵਾ ਦਾ ਗੁਬਾਰਾ ਟਕਰਾ ਗਿਆ। ਇਸ ਹਾਦਸੇ ਵਿਚ ਹਵਾਈ ਸੈਰ ਦਾ ਮਜ਼ਾ ਲੈ ਰਹੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਬੁਲਾਰੇ ਗਿਲਬਰਟ ਗਾਲੇਗੋਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7 ਵਜੇ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਵਾਪਰਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਸਿਰਫ ਇੰਨਾ ਦੱਸਿਆ ਗਿਆ ਕਿ ਪਾਇਲਟ ਸਮੇਤ ਤਿੰਨ ਪੁਰਸ਼ਾਂ ਅਤੇ ਔਰਤਾਂ ਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਘਟਨਾ ਸਥਲ 'ਤੇ ਹੀ ਹੋ ਗਈ ਅਤੇ ਇਕ ਵਿਅਕਤੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਮਾਰਤ ਹੋਈ ਢਹਿ-ਢੇਰੀ, 5 ਲੋਕਾਂ ਦੀ ਮੌਤ ਤੇ 156 ਲੋਕ ਲਾਪਤਾ
ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਕਈ ਰੰਗਾਂ ਵਾਲਾ ਗੁਬਾਰਾ ਬਿਜਲੀ ਦੀਆਂ ਤਾਰਾਂ ਦੇ ਉੱਪਰ ਪਹੁੰਚ ਗਿਆ। ਤਾਰਾਂ ਦੀ ਚਪੇਟ ਵਿਚ ਆਉਣ ਮਗਰੋਂ ਇਸ ਵਿਚ ਅੱਗ ਲੱਗ ਗਈ ਅਤੇ ਇਹ 30 ਮੀਟਰ ਹੇਠਾਂ ਡਿੱਗ ਪਿਆ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਵਾਇਰਲ ਹੋਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਜਗ੍ਹਾ 'ਤੇ ਗੁਬਾਰਾ ਡਿੱਗਿਆ, ਉਹ ਭੀੜ ਭਰਪੂਰ ਇਲਾਕਾ ਹੈ ਅਤੇ ਇੱਥੇ ਮੌਜੂਦ ਲੋਕ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦੇ ਰਹੇ ਹਨ। ਗਾਲੇਗੋਸ ਨੇ ਕਿਹਾ ਕਿ ਜੇਕਰ ਹਵਾ ਤੇਜ਼ ਹੋਵੇ ਤਾਂ ਗਰਮ ਹਵਾ ਦੇ ਗੁਬਾਰੇ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ।
ਅਮਰੀਕਾ : ਇਮਾਰਤ ਹੋਈ ਢਹਿ-ਢੇਰੀ, 5 ਲੋਕਾਂ ਦੀ ਮੌਤ ਤੇ 156 ਲੋਕ ਲਾਪਤਾ
NEXT STORY