ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਦੇ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੇ ਮੰਤਰੀ ਡੇਵਿਡ ਐਲੀਅਟ ਨੇ ਰਾਜ ਦੀ ਪੁਲਸ ਦੀ ਇੱਕ ਬਹੁਤ ਹੀ ਸੀਨੀਅਰ ਅਤੇ ਬਹਾਦੁਰ ਪੁਲਸ ਮੁਲਾਜ਼ਮ ਕਾਂਸਟੇਬਲ ਕੈਲੀ ਫੋਸਟਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਬਹਾਦੁਰ ਬੀਬੀ ਕੈਲੀ ਫੋਸਟਰ ਦੀ ਮੌਤ ਨਾਲ ਰਾਜ ਦੀ ਪੁਲਸ ਅਤੇ ਉਸ ਦੇ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਜਿਹੜਾ ਘਾਟਾ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਅਸੀਂ ਸਾਰੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਕੈਲੀ ਫੋਸਟਰ ਉਨ੍ਹਾਂ ਬਹਾਦੁਰ ਪੁਲਸ ਮੁਲਾਜ਼ਮਾਂ ਵਿੱਚੋਂ ਸੀ ਜਿਹੜੇ ਆਪਣੇ ਫਰਜ਼ ਪ੍ਰਤੀ ਹਮੇਸ਼ਾ ਹੀ ਉਤਰਦਾਈ ਰਹਿੰਦੇ ਹਨ। ਅਜਿਹੇ ਪੁਲਸ ਮੁਲਾਜ਼ਮਾਂ ਦਾ ਕੰਮ ਹਮੇਸ਼ਾ ਹੀ ਸ਼ਲਾਘਾਯੋਗ ਰਹਿੰਦਾ ਹੈ ਕਿਉਂਕਿ ਉਹ ਆਪਣੇ ਫਰਜ਼ ਨੂੰ ਪੂਰਨ ਰੂਪ ਵਿਚ ਨਿਭਾਉਂਦੇ ਹਨ ਅਤੇ ਕਦੇ ਵੀ ਕੁਤਾਹੀ ਨਹੀਂ ਕਰਦੇ। ਕੈਲੀ ਫੋਸਟਰ ਪੁਲਸ ਵਿਭਾਗ ਵਿਚ 2010 ਤੋਂ ਆਈ ਸੀ ਅਤੇ ਪਹਿਲੇ ਹੀ ਦਿਨ ਤੋਂ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਪੂਰੀ ਮੁਸਤੈਦੀ ਨਾਲ ਨਿਭਾਇਆ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ (ਕੱਲ੍ਹ) ਨੂੰ ਉਕਤ 39 ਸਾਲਾ ਪੁਲਸ ਮੁਲਾਜ਼ਮ ਕੈਲੀ ਫੋਸਟਰ ਮਾਊਂਟ ਵਿਲਸਨ (ਬਲੂ ਮਾਊਂਟੇਨ) ਵਿਖੇ ਇੱਕ ਹੋਰ 24 ਸਾਲਾਂ ਦੀ ਬੀਬੀ ਨੂੰ ਡੁੱਬਣ ਤੋਂ ਬਚਾਉਂਦਿਆਂ ਆਪਣਾ ਫਰਜ਼ ਨਿਭਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਗਈ।
ਕੋਰੋਨਾ ਰਾਸ਼ੀ ਮਨਜ਼ੂਰ ਨਾ ਹੋਣ ਦੇ ਵਿਰੋਧ 'ਚ ਲੋਕਾਂ ਨੇ ਨੈਨਸੀ ਪੈਲੋਸੀ ਤੇ ਮੈਕਕੋਨੈਲ ਦੇ ਘਰਾਂ 'ਤੇ ਕੀਤਾ ਹਮਲਾ
NEXT STORY