ਇੰਟਰਨੈਸ਼ਨਲ ਡੈਸਕ : ਰੂਸ ਨੇ ਦੁਨੀਆ ਭਰ ਦੇ ਉੱਚ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਮਲਟੀਪਲ-ਐਂਟਰੀ ‘ਟੈਲੇਂਟ ਵੀਜ਼ਾ’ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਵਿਗਿਆਨੀਆਂ, ਤਕਨੀਕੀ ਮਾਹਰਾਂ, ਖਿਡਾਰੀਆਂ, ਕਲਾਕਾਰਾਂ, ਉੱਦਮੀਆਂ ਅਤੇ ਦੁਰਲੱਭ ਹੁਨਰ ਰੱਖਣ ਵਾਲੇ ਪੇਸ਼ੇਵਰਾਂ ਲਈ ਰੂਸ ਵਿਚ ਦਾਖਲੇ ਅਤੇ ਰਹਿਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਅਜਿਹੇ ਵਿਦੇਸ਼ੀ ਪ੍ਰਤਿਭਾਸ਼ਾਲੀ ਲੋਕਾਂ ਨੂੰ ਰੂਸ ਲਿਆਉਣਾ ਹੈ, ਜੋ ਦੇਸ਼ ਦੇ ਤਕਨੀਕੀ ਵਿਕਾਸ, ਆਰਥਿਕਤਾ ਅਤੇ ਹੋਰ ਪ੍ਰਮੁੱਖ ਖੇਤਰਾਂ ਵਿਚ ਯੋਗਦਾਨ ਪਾ ਸਕਦੇ ਹਨ।
ਪਹਿਲਾਂ ਪ੍ਰਤਿਭਾ ਦੀ ਹੋਵੇਗੀ ਪਰਖ
ਅਰਜ਼ੀ ਦੀ ਸ਼ੁਰੂਆਤੀ ਜਾਂਚ ਪ੍ਰਤਿਭਾਵਾਂ ਨੂੰ ਰੂਸ ਵੱਲ ਆਕਰਸ਼ਿਤ ਕਰਨ ਲਈ ਬਣਾਏ ਗਏ ਸਿਸਟਮ ਰਾਹੀਂ ਹੋਵੇਗੀ। ਬਿਨੈਕਾਰ ਨੂੰ ਆਪਣੀਆਂ ਯੋਗਤਾਵਾਂ ਦੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਅਰਜ਼ੀ ਦੀ ਸਮੀਖਿਆ ਤੋਂ ਬਾਅਦ ਮਾਮਲਾ ਰੂਸ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਭੇਜਿਆ ਜਾਵੇਗਾ। ਪ੍ਰੋਗਰਾਮ ਦੇ ਤਹਿਤ ਬਿਨੈਕਾਰ ਦੀ ਯੋਗਤਾ ਅਤੇ ਰੂਸ ਲਈ ਉਸ ਦੀ ਉਪਯੋਗਤਾ ਨੂੰ ਮੁੱਖ ਆਧਾਰ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਤਿੰਨ ਕਾਰੋਬਾਰੀਆਂ ਦੀਆਂ ਦੁਕਾਨਾਂ 'ਚ ਚੋਰੀ , ਪੁਲਸ ਦੀ ਦੇਰੀ 'ਤੇ ਭੜਕਿਆ ਗੁੱਸਾ
ਕੌਣ-ਕੌਣ ਕਰ ਸਕਦਾ ਹੈ ਅਪਲਾਈ?
ਇਸ ਯੋਜਨਾ ਦਾ ਦਾਇਰਾ ਕਾਫ਼ੀ ਵੱਡਾ ਰੱਖਿਆ ਗਿਆ ਹੈ। ਵਿਗਿਆਨ ਅਤੇ ਤਕਨਾਲੋਜੀ, ਉਤਪਾਦਨ, ਖੇਡਾਂ, ਰਚਨਾਤਮਕ ਉਦਯੋਗ, ਸੱਭਿਆਚਾਰ, ਸਿੱਖਿਆ ਅਤੇ ਕਾਰੋਬਾਰ ਨਾਲ ਜੁੜੇ ਲੋਕ ਇਸ ਲਈ ਯੋਗ ਹੋ ਸਕਦੇ ਹਨ। ਇਸ ਤੋਂ ਇਲਾਵਾ ਰੂਸ ਵਿਚ ਬਹੁਤ ਜ਼ਿਆਦਾ ਮੰਗ ਵਾਲੀ ਵਿਸ਼ੇਸ਼ਤਾ, ਪੇਸ਼ੇ ਜਾਂ ਹੁਨਰ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਵੀ ਇਸ ਸ਼੍ਰੇਣੀ ਵਿਚ ਆ ਸਕਦੇ ਹਨ।
ਟਾਪ ਯੂਨੀਵਰਸਿਟੀ ਦੇ ਗ੍ਰੈਜੂਏਟਸ ਨੂੰ ਵੀ ਮੌਕਾ
ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਲਈ ਵੀ ਰਸਤਾ ਖੁੱਲ੍ਹਾ ਹੈ। ਨਿਯਮਾਂ ਅਨੁਸਾਰ ਕੁਝ ਵੱਕਾਰੀ ਗਲੋਬਲ ਰੈਂਕਿੰਗਜ਼ ਵਿਚ ਚੋਟੀ ਦੀਆਂ 20 ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪੂਰੀ ਕਰਨ ਵਾਲੇ ਵਿਦੇਸ਼ੀ ਨਾਗਰਿਕ ਯੋਗ ਹੋ ਸਕਦੇ ਹਨ। ਚੋਟੀ ਦੀਆਂ 100 ਯੂਨੀਵਰਸਿਟੀਆਂ ਵਿਚ ਆਉਣ ਵਾਲੇ ਗ੍ਰੈਜੂਏਟਸ ਲਈ ਵੀ ਬਦਲ ਹੈ, ਬਸ਼ਰਤੇ ਉਨ੍ਹਾਂ ਦੇ ਔਸਤ ਅੰਕ ਵੱਧ ਤੋਂ ਵੱਧ ਅੰਕਾਂ ਦੇ ਘੱਟੋ-ਘੱਟ 75 ਫੀਸਦੀ ਹੋਣ।
ਭਾਸ਼ਾ ਪ੍ਰੀਖਿਆ ਪਾਸ ਕੀਤੀ ਤਾਂ ਸਿੱਧਾ ਸਥਾਈ ਨਿਵਾਸ
ਰੂਸੀ ਭਾਸ਼ਾ ਦੀ ਪ੍ਰੀਖਿਆ ਪੂਰੀ ਕਰਨ ਵਾਲੇ ਯੋਗ ਬਿਨੈਕਾਰਾਂ ਲਈ ਸਥਾਈ ਨਿਵਾਸ ਪਰਮਿਟ ਭਾਵ ਪੀ. ਆਰ. ਪੀ. ਤੱਕ ਪਹੁੰਚ ਹੋਰ ਵੀ ਆਸਾਨ ਹੋ ਸਕਦੀ ਹੈ। ਆਮ ਵਿਵਸਥਾ ਵਿਚ ਟੀ. ਆਰ. ਪੀ. ਰੱਖਣ ਤੋਂ ਬਾਅਦ ਸਥਾਈ ਨਿਵਾਸ ਲਈ ਨਿਰਧਾਰਿਤ ਸਮਾਂ-ਹੱਦ ਪੂਰੀ ਕਰਨੀ ਪੈਂਦੀ ਹੈ, ਜਦਕਿ ਇਹ ਟੈਲੇਂਟ ਪ੍ਰੋਗਰਾਮ ਕੁਝ ਬਿਨੈਕਾਰਾਂ ਲਈ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਰਸਤਾ ਦਿੰਦਾ ਹੈ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦਾ ਵੱਡਾ ਡਿਜੀਟਲ ਕਦਮ, Online ਕੈਬਨਿਟ ਮੀਟਿੰਗਾਂ ਲਈ ਲਾਗੂ ਕੀਤਾ ਜਾਵੇਗਾ ਈ-ਕੈਬਿਨੇਟ ਸਿਸਟਮ
ਨਾਗਰਿਕਤਾ ਦਾ ਰਸਤਾ ਵੀ ਖੁੱਲ੍ਹ ਸਕਦਾ ਹੈ
ਅਸਾਧਾਰਨ ਪ੍ਰਾਪਤੀਆਂ ਵਾਲੇ ਟੈਲੇਂਟ ਲਈ ਰੂਸੀ ਨਾਗਰਿਕਤਾ ਦਾ ਰਸਤਾ ਵੀ ਸੌਖਾ ਹੋ ਸਕਦਾ ਹੈ। ਰੂਸ ਦੇ ਨਾਗਰਿਕਤਾ ਕਾਨੂੰਨ ਵਿਚ ਅਜਿਹੇ ਵਿਦੇਸ਼ੀ ਨਾਗਰਿਕਾਂ ਲਈ ਅਸਾਧਾਰਨ ਪ੍ਰਕਿਰਿਆ ਦੀ ਵਿਵਸਥਾ ਹੈ ਜੋ ਰੂਸ ਲਈ ਵਿਸ਼ੇਸ਼ ਮਹੱਤਵ ਰੱਖਦੇ ਹੋਣ ਜਾਂ ਆਪਣੀ ਪੇਸ਼ੇਵਰ ਯੋਗਤਾ ਕਾਰਨ ਦੇਸ਼ ਦੇ ਹਿੱਤ ਵਿਚ ਮੰਨੇ ਜਾਂਦੇ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕੀ ਫ਼ੌਜੀਆਂ 'ਤੇ ਈਰਾਨੀ ਕਮਾਂਡਰ ਦਾ ਵੱਡਾ ਇਨਾਮ, ਮਾਰਨ ਜਾਂ ਫੜਨ ਵਾਲੇ ਨੂੰ ਮਿਲਣਗੇ 30,000 ਡਾਲਰ
NEXT STORY