ਵਾਸ਼ਿੰਗਟਨ— ਵਿਗਿਆਨੀਆਂ ਨੇ ਇਕ ਅਜਿਹੇ ਅਣੂ ਦੀ ਪਛਾਣ ਕੀਤੀ ਹੈ ਜਿਸ ਦੀ ਵਰਤੋਂ ਸਕਿਨ ਕੈਂਸਰ ਨੂੰ ਰੋਕਣ ਵਾਲੇ ਤੰਤਰ ਦੀ ਮਾਰਕ ਸਮਰਥਾ ਵਧਾਉਣ ਲਈ ਕੈਂਸਰ ਦੇ ਟੀਕੇ 'ਚ ਕੀਤੀ ਜਾ ਸਕਦੀ ਹੈ। ਪੀ.ਐੱਨ.ਏ.ਐੱਸ. ਮੈਗੇਜ਼ੀਨ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਡਾਈਪ੍ਰੋਵੋਸਿਮ ਨਾਂ ਦੇ ਇਸ ਅਣੂ ਨੂੰ ਵਰਤਮਾਨ ਟੀਕੇ 'ਚ ਮਿਲਾਉਣ 'ਤੇ ਕੈਂਸਰ ਦੇ ਖਿਲਾਫ ਸੰਘਰਸ਼ ਕਰਨ ਵਾਲੀਆਂ ਕੋਸ਼ਿਕਾਵਾਂ ਟਿਊਮਰ ਦੇ ਸਥਾਨ ਤੱਕ ਪਹੁੰਚ ਸਕਦੀਆਂ ਹਨ।
ਖੋਜਕਾਰਾਂ ਦਾ ਕਹਿਣਾ ਹੈ ਕਿ ਮੇਲਾਨੋਮਾ ਨਾਲ ਪੀੜਤ ਚੂਹੇ 'ਤੇ ਪ੍ਰਯੋਗ ਤੋਂ ਪਤਾ ਲੱਗਿਆ ਕਿ ਇਲਾਜ ਨਾਲ ਉਨ੍ਹਾਂ ਮਾਮਲਿਆਂ 'ਚ ਮਰੀਜ਼ ਦੇ ਸਿਹਤਮੰਦ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਜਿਥੇ ਸਿਰਫ ਦਵਾਈ ਦੇਣ ਨਾਲ ਆਰਾਮ ਨਹੀਂ ਮਿਲਦਾ। ਮੇਲਾਨੋਮਾ ਇਕ ਤਰ੍ਹਾਂ ਦਾ ਸਕਿਨ ਕੈਂਸਰ ਹੈ ਜੋ ਮੇਲਾਨੋਸਾਈਟਸ ਨਾਂ ਦਾ ਰੰਗਦਾਰ ਉਤਪਾਦਕ ਕੋਸ਼ਿਕਾਵਾਂ ਦੇ ਕੈਂਸਰਕਾਰੀ ਹੋਣ 'ਤੇ ਪੈਦਾ ਹੁੰਦਾ ਹੈ। ਅਮਰੀਕਾ ਦੇ ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਪ੍ਰੋਫੈਸਰ ਡੇਲ ਬੋਗਰ ਨੇ ਕਿਹਾ ਕਿ ਇਹ ਸਹਿ-ਇਲਾਜ ਮੇਲਾਨੋਮਾ ਦੇ ਇਲਾਜ 'ਚ ਪੂਰੀ ਤਰ੍ਹਾਂ ਅਸਰਦਾਰ ਰਿਹਾ। ਖੋਜਕਾਰਾਂ ਮੁਤਾਬਕ ਜੇਕਰ ਟਿਊਮਰ ਵਾਲੀਆਂ ਕੋਸ਼ਿਕਾਵਾਂ ਦੁਬਾਰਾ ਉਭਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਇਹ ਟੀਕਾ ਪ੍ਰਤੀਰੋਧਕ ਤੰਤਰ ਨੂੰ ਉਨ੍ਹਾਂ ਨਾਲ ਲੜਨ ਲਈ ਵੀ ਪ੍ਰੇਰਿਤ ਕਰਦਾ ਹੈ। ਇਸ ਤਰ੍ਹਾਂ ਨਾਲ ਇਹ ਕੈਂਸਰ ਨੂੰ ਦੁਬਾਰਾ ਹਮਲਾ ਕਰਨ ਤੋਂ ਰੋਕਦਾ ਹੈ।
ਘੱਟ ਗਿਣਤੀ ਦੇ ਨਾਲ ਪਾਕਿ ਸਰਕਾਰ ਕਰੇ ਸਮਾਨਤਾ ਦਾ ਵਿਵਹਾਰ : ਅਮਰੀਕੀ ਸੰਸਦ ਮੈਂਬਰ
NEXT STORY