ਔਟਵਾ— ਕੈਨੇਡਾ 'ਚ ਅਮਰੀਕਾ ਦੀ ਸਫੀਰ 'ਕੈਲੀ ਨਾਈਟ ਕਰਾਫਟ' ਅਕਤੂਬਰ 'ਚ ਆਪਣਾ ਅਹੁਦਾ ਸੰਭਾਲ ਲਵੇਗੀ। ਭਾਵੇਂ ਸੰਸਦ ਦੇ ਉਪਰਲੇ ਸਦਨ ਵੱਲੋਂ 'ਕੈਲੀ ਨਾਈਟ ਕਰਾਫਟ' ਦੀ ਨਿਯੂਕਤੀ ਬਾਰੇ ਪੁਸ਼ਟੀ ਕੀਤੀ ਜਾ ਚੁੱਕੀ ਹੈ ਪਰ ਕੁੱਝ ਜ਼ਿੰਮੇਵਾਰੀਆਂ ਅਧੂਰੀਆਂ ਰਹਿਣ ਕਾਰਨ ਉਹ ਅਕਤੂਬਰ 'ਚ ਇਹ ਅਹੁਦਾ ਸੰਭਾਲਣਗੇ।
'ਕੈਲੀ ਨਾਈਟ ਕਫਾਰਟ' ਅਜਿਹੇ ਸਮੇਂ ਅਮਰੀਕਾ ਦੀ ਕੈਨੇਡਾ 'ਚ ਸਫੀਰ ਬਣ ਕੇ ਆ ਰਹੇ ਹਨ ਜਦੋਂ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ 'ਤੇ ਤਿੰਨੋ ਮੁਲਕ (ਅਮਰੀਕਾ, ਕੈਨੇਡਾ ਅਤੇ ਮੈਕਸੀਕੋ) ਤੀਜੇ ਗੇੜ ਦੀ ਗੱਲਬਾਤ ਮੁਕੰਮਲ ਕਰ ਚੁੱਕੇ ਹਨ। ਸਮਾਜ ਸੇਵਾ ਦੇ ਖੇਤਰ 'ਚ ਲੰਮਾ ਸਮਾਂ ਬਤੀਤ ਕਰ ਚੁੱਕੀ 'ਕੈਲੀ ਨਾਈਟ ਕਰਾਫਟ' ਦੇ ਪਤੀ ਅਮਰੀਕਾ ਦੇ ਰਸੂਖਦਾਰ ਕਾਰੋਬਾਰੀਆਂ 'ਚੋਂ ਇਕ ਹਨ। ਉਹ ਲੰਮੇ ਸਮੇਂ ਤੋਂ ਰਿਪਬਲਿਕਨ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਟਰੰਪ ਸਮੇਤ ਕਈ ਗਵਰਨਰਾਂ ਲਈ ਉਦਘਾਟਨੀ ਸਮਾਗਮਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ।
ਕੱਲ ਤੋਂ 3 ਦਿਨਾਂ ਦੌਰੇ 'ਤੇ ਹੋਵੇਗੀ ਸਵਿਸ ਰਾਸ਼ਟਰਪਤੀ, ਕਾਲੇ ਧਨ 'ਤੇ ਹੋਵੇਗੀ ਚਰਚਾ
NEXT STORY