ਹਨੋਈ-ਦੁਨੀਆ ਭਰ 'ਚ ਇਕ ਪਾਸੇ ਜਿਥੇ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਉਥੇ ਵੀਅਤਨਾਮ 'ਚ ਮਿਲੇ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਵੀਅਤਨਾਮ ਦੇ ਸਿਹਤ ਮੰਤਰੀ ਵਿਏਨ ਟਾਨ ਲਾਂਗ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੀਅਤਨਾਮ 'ਚ ਕੋਰੋਨਾ ਵਾਇਰਸ ਦਾ ਇਕ ਨਵਾਂ ਵੈਰੀਐਂਟ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਬ੍ਰਿਟੇਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਭਾਰਤ 'ਚ ਕੋਰੋਨਾ ਦੇ ਵੈਰੀਐਂਟ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ-ਰੂਸ 'ਚ ਕੋਰੋਨਾ ਵਾਇਰਸ ਦੇ 9 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਵੀਅਤਨਾਮ 'ਚ ਕੋਰੋਨਾ ਵਾਇਰਸ ਦਾ ਜਿਹੜਾ ਵੈਰੀਐਂਟ ਮਿਲਿਆ ਹੈ, ਉਹ ਭਾਰਤ ਅਤੇ ਬ੍ਰਿਟੇਨ 'ਚ ਪਾਏ ਗਏ ਵੈਰੀਐਂਟ ਦਾ ਹੀ ਮਿਲਦਾ-ਜੁਲਦਾ ਰੂਪ ਹੈ ਪਰ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਦੂਜੇ ਵੈਰੀਐਂਟਸ ਦੇ ਮੁਕਾਬਲੇ ਇਹ ਹਵਾ ਰਾਹੀਂ ਕਿਤੇ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਪਿਛਲੇ ਸਾਲ ਆਈ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਨੂੰ ਰੋਕਣ 'ਚ ਵੀਅਤਨਾਮ ਸਫਲ ਰਿਹਾ ਸੀ ਪਰ ਇਸ ਵਾਰ ਇਸ ਵਾਇਰਸ ਨੇ ਇਥੇ ਵੀ ਆਪਣਾ ਅਸਰ ਤੇਜ਼ੀ ਨਾਲ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਕਾਫੀ ਕੋਸ਼ਿਸ਼ ਕਰ ਰਹੀ ਹੈ। ਏਜੰਸੀ ਮੁਤਾਬਕ ਅਪ੍ਰੈਲ ਮਹੀਨੇ ਦੇ ਆਖਿਰ ਹਫਤੇ 'ਚ ਵੀਅਤਨਾਮ ਦੇ 63 'ਚੋਂ 31 ਸ਼ਹਿਰਾਂ 'ਚ ਕੋਰੋਨਾ ਇਨਫੈਕਸ਼ਨ ਦੇ 3600 ਮਾਮਲੇ ਸਾਹਮਣੇ ਆਏ ਜੋ ਕਿ ਪੂਰੇ ਦੇਸ਼ 'ਚ ਕੁੱਲ ਕੋਰੋਨਾ ਮਾਮਲਿਆਂ ਦਾ 50 ਫੀਸਦੀ ਹੈ।
ਇਹ ਵੀ ਪੜ੍ਹੋ-ਬ੍ਰਿਟੇਨ ਨੇ J&J ਦੀ ਸਿੰਗਲ ਡੋਜ਼ ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਫਗਾਨਿਸਤਾਨ : ਕੋਰੋਨਾ ਆਫ਼ਤ ਦਰਮਿਆਨ ਕਾਬੁਲ ਸਮੇਤ 16 ਸੂਬਿਆਂ ’ਚ ਸਕੂਲ ਕੀਤੇ ਬੰਦ
NEXT STORY