ਜ਼ਿਊਰਿਖ (ਏ.ਐੱਨ.ਆਈ.)- ਕੋਰੋਨਾ ਵਾਇਰਸ ਦਾ ਨਵਾਂ ਰੂਪ ਫਰਾਂਸ ਸਮੇਤ 8 ਯੂਰਪੀਨ ਦੇਸ਼ਾਂ ਵਿਚ ਪਾਇਆ ਗਿਆ ਹੈ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹੰਸਕ ਕਲੂਗੋ ਨੇ ਸ਼ਨੀਵਾਰ ਦਿੱਤੀ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਡਬਲਿਊ.ਐੱਚ.ਓ. ਦੇ ਯੂਰਪੀਨ ਕੇਂਦਰ ਨੇ 8 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਵੋਕ-202012/01 ਨੂੰ ਪਾਇਆ ਹੈ। ਮੌਜੂਦਾ ਸੁਰੱਖਿਆਤਮਕ ਉਪਾਵਾਂ ਜਿਵੇਂ ਸੋਸ਼ਲ ਡਿਸਟੈਂਸਿੰਗ, ਮਾਸਕ, ਕੋਰ ਸਪੋਰਟ ਬਬਲਜ਼ ਵਿਚ ਰਹਿਣਾ ਅਹਿਮ ਹੈ।
ਇਹ ਵੀ ਪੜ੍ਹੋ -ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸਪੂਤਨਿਕ ਵੀ ਵੈਕਸੀਨ ਲਗਵਾਉਣ ਦੀ ਮਨਜ਼ੂਰੀ
ਡਬਲਿਊ.ਐੱਚ.ਓ. ਲਗਾਤਾਰ ਨਿਗਰਾਨੀ ਰੱਖ ਰਿਹਾ ਹੈ ਅਤੇ ਅਹਿਮ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਦਾ ਨਵਾਂ ਰੂਪ ਨੌਜਵਾਨ ਵਰਗ ਦੇ ਲੋਕਾਂ ਵਿਚ ਫੈਲ ਰਿਹਾ ਹੈ, ਜਦੋਂ ਕਿ ਪਹਿਲੀ ਵਾਇਰਸ ਦਾ ਬਜ਼ੁਰਗਾਂ 'ਤੇ ਵਧੇਰੇ ਉਲਟ ਅਸਰ ਪਿਆ ਸੀ। ਚੌਕਸੀ ਬਹੁਤ ਅਹਿਮ ਹੈ। ਇਸ ਦੇ ਪ੍ਰਭਾਵ ਨੂੰ ਪਰਿਭਾਸ਼ਤ ਕਰਨ ਲਈ ਖੋਜ ਜਾਰੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ ਪਿਛਲੇ ਹਫਤੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਤਾ ਚੱਲਿਆ ਸੀ ਜੋ ਪੁਰਾਣੇ ਵਾਇਰਸ ਤੋਂ 70 ਫੀਸਦੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਬਾਅਦ ਪੂਰੇ ਯੂਰਪ ਨੇ ਖੁਦ ਨੂੰ ਬ੍ਰਿਟੇਨ ਤੋਂ ਵੱਖ ਕਰ ਲਿਆ ਹੈ ਅਤੇ ਆਪਣੀ ਜਹਾਜ਼ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।
ਓਧਰ, ਦੂਜੇ ਪਾਸੇ ਫਰਾਂਸ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਬੀ.ਐੱਫ.ਐੱਮ.ਟੀ.ਵੀ. ਨੇ ਸਿਹਤ ਮੰਤਰਾਲਾ ਦੇ ਹਵਾਲੇ ਵੱਲੋਂ ਸ਼ੁੱਕਰਵਾਰ ਨੂੰ ਆਪਣੀ ਰਿਪਰੋਟ 'ਚ ਦੱਸਿਆ ਕਿ ਬ੍ਰਿਟੇਨ ਤੋਂ ਹਾਲ ਹੀ ਪਰਤਿਆ ਇਕ ਫਰਾਂਸ ਦਾ ਨਾਗਰਿਕ ਟਿਯੂਰਸ ਸ਼ਿਹਰ 'ਚ ਕੋਰੋਨਾ ਦੇ ਨਵੇਂ ਰੂਪ ਨਾਲ ਪਾਜ਼ੇਟਿਵ ਪਾਇਆ ਗਿਆ ਹੈ। ਚੈਨਲ ਨੇ ਦੱਸਿਆ ਕਿ ਇਸ ਵਿਕਅਤੀ 'ਚ ਇਨਫੈਕਸ਼ਨ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ ਅਤੇ ਮੌਜੂਦਾ ਸਮੇਂ 'ਚ ਇਹ ਹੋਮ ਕੁਆਰੰਟਾਈਨ ਹੈ।
ਇਹ ਵੀ ਪੜ੍ਹੋ -ਅਮਰੀਕਾ ’ਚ ਮਾਡਰਨਾ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇਕ ਡਾਕਟਰ ਨੂੰ ਐਲਰਜੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕਾਬੁਲ 'ਚ ਕਈ ਬੰਬ ਧਮਾਕੇ, 2 ਪੁਲਸ ਅਧਿਕਾਰੀਆਂ ਦੀ ਮੌਤ ਤੇ ਕਈ ਜ਼ਖਮੀ
NEXT STORY