ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ਨੀਵਾਰ ਸਵੇਰੇ ਕਈ ਬੰਬ ਧਮਾਕੇ ਹੋਏ, ਜਿਸ 'ਚ ਘੱਟੋਂ-ਘੱਟ 2 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 2 ਹੋਰਨਾਂ ਪੁਲਸ ਕਰਮੀ ਅਤੇ ਇਕ ਨਾਗਰਿਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਫਿਰਦੌਸ ਫਰਮਾਰਜ ਨੇ ਕਿਹਾ ਕਿ ਪੱਛਮੀ ਕਾਬੁਲ ਵਿਚ ਇਕ ਪੁਲਸ ਵਾਹਨ ਨਾਲ ਲਿਆਂਦੇ ਗਏ ਚੁੰਬਕੀ ਬੰਬ ਦੇ ਧਮਾਕੇ ਨਾਲ 2 ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ -ਰੂਸ ’ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸਪੂਤਨਿਕ ਵੀ ਵੈਕਸੀਨ ਲਗਵਾਉਣ ਦੀ ਮਨਜ਼ੂਰੀ
ਫਰਮਾਰਜ ਨੇ ਦੱਸਿਆ ਕਿ ਦੱਖਣੀ ਕਾਬੁਲ ਵਿਚ ਵੀ ਸ਼ਨੀਵਾਰ ਸਵੇਰੇ ਪੁਲਸ ਦੀ ਕਾਰ ਨਾਲ ਲੱਗੇ ਇਕ ਬੰਬ ਦੇ ਫੱਟਣ ਨਾਲ 2 ਹੋਰ ਪੁਲਸ ਕਰਮੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੂਰਬੀ ਕਾਬੁਲ ਵਿਚ ਇਕ ਤੀਜਾ ਚੁੰਬਕੀ ਬੰਬ ਧਮਾਕਾ ਹੋਇਆ ਪਰ ਉਸ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸ਼ਹਿਰ ਵਿਚ ਘਟੋਂ-ਘੱਟ 2 ਹੋਰ ਧਮਾਕਿਆਂ ਦੀਆਂ ਵੀ ਖਬਰਾਂ ਹਨ ਪਰ ਪੁਲਸ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਕਾਬੁਲ ਵਿਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਕਿਸੇ ਨੇ ਵੀ ਨਹੀਂ ਲਈ ਹੈ।
ਇਹ ਵੀ ਪੜ੍ਹੋ -ਅਮਰੀਕਾ ’ਚ ਮਾਡਰਨਾ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇਕ ਡਾਕਟਰ ਨੂੰ ਐਲਰਜੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਈਰਾਨ 'ਚ ਬਰਫੀਲੇ ਤੂਫ਼ਾਨ ਨੇ ਲਈਆਂ 6 ਪਰਬਤਾਰੋਹੀਆਂ ਦੀ ਜਾਨ
NEXT STORY