ਕੇਪਟਾਉਨ - ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਵੀਰਵਾਰ ਨੂੰ ਕੋਵਿਡ-19 ਦੇ ਸੰਬੰਧ ਵਿੱਚ ਨਵੀਂ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਨੇ ਮਲਟੀਪਲ ਮਿਊਟੇਸ਼ਨ ਸਮਰੱਥਾ ਵਾਲੇ ਇੱਕ ਨਵੇਂ ਕੋਵਿਡ ਵੇਰੀਐਂਟ ਦਾ ਪਤਾ ਲਗਾਇਆ ਹੈ। ਇਸ ਵੇਰੀਐਂਟ ਦਾ ਪਤਾ ਦੱਖਣੀ ਅਫਰੀਕਾ ਵਿੱਚ ਲਾਗ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਲੱਗਾ ਸੀ। ਵਾਇਰੋਲਾਜਿਸਟ ਟਿਊਲਿਓ ਡੀ ਓਲਿਵੇਰਾ ਨੇ ਇੱਕ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕਰ ਦੱਸਿਆ, ਬਦਕਿੱਸਮਤੀ ਨਾਲ ਅਸੀਂ ਇੱਕ ਨਵੇਂ ਰੂਪ ਦਾ ਪਤਾ ਲਗਾਇਆ ਹੈ ਜੋ ਦੱਖਣੀ ਅਫਰੀਕਾ ਵਿੱਚ ਵਧਦੇ ਲਾਗ ਦਾ ਮੁੱਖ ਕਾਰਨ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਵੇਰੀਐਂਟ ਸਾਇੰਟਿਫਿਕ ਲਾਈਨੇਜ ਨੰਬਰ B.1.1.1.529 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵੇਰੀਐਂਟ ਵਿੱਚ ਬਹੁਤ ਜ਼ਿਆਦਾ ਮਿਊਟੇਸ਼ਨ ਹੁੰਦਾ ਹੈ। ਇਹ ਵੇਰੀਐਂਟ ਬੋਤਸਵਾਨਾ ਅਤੇ ਹਾਂਗਕਾਂਗ ਵਿੱਚ ਦੱਖਣੀ ਅਫਰੀਕਾ ਤੋਂ ਗਏ ਮੁਸਾਫਰਾਂ ਦੀ ਕੋਵਿਡ ਜਾਂਚ ਵਿੱਚ ਵੀ ਪਾਇਆ ਗਿਆ ਹੈ।
ਉਥੇ ਹੀ ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਅਨੁਸਾਰ, ਇਹ ਵੇਰੀਐਂਟ ਸਾਡੇ ਲਈ ਚਿੰਤਾ ਦਾ ਮੁੱਖ ਕਾਰਨ ਹੈ ਅਤੇ ਹਾਲ ਹੀ ਵਿੱਚ ਤੇਜ਼ੀ ਨਾਲ ਵਧੇ ਇਨਫੈਕਸ਼ਨ ਦਾ ਮੁੱਖ ਕਾਰਕ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲੱਗਭੱਗ 100 ਮਾਮਲੇ ਨਿੱਤ ਦੀ ਤੁਲਨਾ ਵਿੱਚ ਬੁੱਧਵਾਰ ਨੂੰ ਰੋਜ਼ਾਨਾ ਲਾਗ ਦੇ ਮਾਮਲਿਆਂ ਦੀ ਗਿਣਤੀ ਵਧ ਕੇ 1,200 ਤੋਂ ਜ਼ਿਆਦਾ ਹੋ ਗਈ ਹੈ।
ਦੱਖਣੀ ਅਫਰੀਕਾ ਨੇ ਪਿਛਲੇ ਸਾਲ ਕੋਵਿਡ ਦੇ ਬੀਟਾ ਵੇਰੀਐਂਟ ਦਾ ਪਤਾ ਲਗਾਇਆ ਸੀ। ਹਾਲਾਂਕਿ ਹੁਣ ਤੱਕ ਪਾਏ ਗਏ ਇਨਫੈਕਸ਼ਨਾਂ ਵਿੱਚ ਡੈਲਟਾ ਵੇਰੀਐਂਟ ਦੇ ਮਾਮਲੇ ਹੀ ਜ਼ਿਆਦਾ ਪਾਏ ਗਏ ਹਨ। ਵਾਇਰਸ ਦੇ ਡੈਲਟਾ ਵੇਰੀਐਂਟ ਦਾ ਪਤਾ ਸਭ ਤੋਂ ਪਹਿਲਾਂ ਭਾਰਤ ਵਿੱਚ ਲੱਗਾ ਸੀ। ਫਿਲਹਾਲ ਅਫਰੀਕੀ ਮਹਾਂਦੀਪ ਵਿੱਚ ਕੋਵਿਡ ਮਾਮਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਦੱਖਣੀ ਅਫਰੀਕਾ ਵਿੱਚ ਪਾਈ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿਆਸੀ ਵਿਗਿਆਪਨਾਂ ਨੂੰ ਸੀਮਤ ਕਰੇਗਾ ਯੂਰਪੀਨ ਯੂਨੀਅਨ
NEXT STORY