ਮਿਆਮੀ ਬੀਚ (ਏਜੰਸੀ) – ਦੱਖਣੀ ਫਲੋਰੀਡਾ ਵਿੱਚ ਸੜਕੀ ਜਾਮ ਤੋਂ ਪਰੇਸ਼ਾਨ ਰਹਿਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ। ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮਿਆਮੀ ਅਤੇ ਮਿਆਮੀ ਬੀਚ ਵਿਚਾਲੇ ਇੱਕ ਨਵੀਂ 'ਵਾਟਰ ਟੈਕਸੀ' (Water Taxi) ਸੇਵਾ ਸ਼ੁਰੂ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਹ ਸੇਵਾ ਫਿਲਹਾਲ ਯਾਤਰੀਆਂ ਲਈ ਬਿਲਕੁਲ ਮੁਫ਼ਤ ਹੋਵੇਗੀ।
ਇਹ ਵੀ ਪੜ੍ਹੋ: ਅਹਿਮਦਾਬਾਦ Air India ਪਲੇਨ ਕ੍ਰੈਸ਼ ਮਾਮਲੇ 'ਚ ਨਵਾਂ ਮੋੜ ! ਅਮਰੀਕੀ ਏਜੰਸੀ ਨੇ ਕੀਤਾ ਸਨਸਨੀਖੇਜ਼ ਦਾਅਵਾ
20 ਮਿੰਟਾਂ ਵਿੱਚ ਪੂਰਾ ਹੋਵੇਗਾ ਸਫ਼ਰ
ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਲਾਂਚ ਕੀਤੀ ਗਈ ਇਸ ਸੇਵਾ ਵਿੱਚ 40 ਫੁੱਟ ਲੰਬੀਆਂ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ। ਇੱਕ ਕਿਸ਼ਤੀ ਵਿੱਚ ਲਗਭਗ 55 ਲੋਕ ਸਵਾਰ ਹੋ ਸਕਦੇ ਹਨ। ਇਹ ਵਾਟਰ ਟੈਕਸੀ ਬਿਸਕੇਨ ਬੇਅ (Biscayne Bay) ਦੇ ਖੂਬਸੂਰਤ ਨਜ਼ਾਰਿਆਂ ਦੇ ਵਿਚਕਾਰੋਂ ਹੁੰਦੇ ਹੋਏ ਸਿਰਫ 20 ਮਿੰਟ ਵਿੱਚ ਇੱਕ ਪਾਸੇ ਦਾ ਸਫ਼ਰ ਤੈਅ ਕਰੇਗੀ।
ਇਹ ਵੀ ਪੜ੍ਹੋ: ਸੀਟ ਬੈਲਟ ਬੰਨਣ ਤੋਂ ਪਹਿਲਾਂ ਹੀ ਆ ਜਾਂਦੀ ਹੈ ਮੰਜ਼ਿਲ ! ਇਹ ਹੈ ਦੁਨੀਆ ਦੀ ਸਭ ਤੋਂ 'ਤੇਜ਼' ਫਲਾਈਟ

ਸੜਕੀ ਜਾਮ ਤੋਂ ਮਿਲੇਗੀ ਮੁਕਤੀ
ਮਿਆਮੀ ਬੀਚ ਦੇ ਟ੍ਰਾਂਸਪੋਰਟ ਡਾਇਰੈਕਟਰ ਜੋਸ ਗੋਂਜ਼ਾਲੇਜ਼ ਨੇ ਕਿਹਾ, "ਸਾਡੀਆਂ ਸੜਕਾਂ ਅਤੇ ਪੁਲ ਪੂਰੀ ਤਰ੍ਹਾਂ ਭਰੇ ਹੋਏ ਹਨ, ਪਰ ਅਸੀਂ ਅਜੇ ਤੱਕ ਆਵਾਜਾਈ ਲਈ ਪਾਣੀ ਦੇ ਰਸਤਿਆਂ ਦੀ ਵਰਤੋਂ ਨਹੀਂ ਕੀਤੀ ਸੀ। ਇਸ ਸੇਵਾ ਦਾ ਮੁੱਖ ਉਦੇਸ਼ ਸੜਕਾਂ 'ਤੇ ਟ੍ਰੈਫਿਕ ਦੇ ਬੋਝ ਨੂੰ ਘਟਾਉਣਾ ਹੈ।" ਅਧਿਕਾਰੀਆਂ ਅਨੁਸਾਰ, ਇਸ ਸੇਵਾ ਰਾਹੀਂ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ: ਅਮਰੀਕਾ 'ਚ ਰਹਿ ਰਹੇ ਪ੍ਰਵਾਸੀਆਂ ਲਈ ਵੱਡੀ ਖ਼ਬਰ: ਟਰੰਪ ਨੇ ਦੱਸਿਆ ਕੌਣ ਨਿਸ਼ਾਨੇ 'ਤੇ ਤੇ ਕਿਸ ਨੂੰ ਮਿਲੇਗੀ ਰਾਹਤ
ਸੇਵਾ ਦਾ ਸਮਾਂ ਅਤੇ ਰੂਟ
ਰੂਟ: ਇਹ ਵਾਟਰ ਟੈਕਸੀ ਸੇਵਾ ਮਿਆਮੀ ਬੀਚ ਦੇ ਮੌਰਿਸ ਗਿਬ ਮੈਮੋਰੀਅਲ ਪਾਰਕ ਅਤੇ ਮਿਆਮੀ ਵਾਲੇ ਪਾਸੇ ਵੇਨੇਸ਼ੀਅਨ ਮਰੀਨਾ ਐਂਡ ਯਾਟ ਕਲੱਬ ਤੋਂ ਚੱਲੇਗੀ।
ਸਮਾਂ: ਕੰਮਕਾਜੀ ਦਿਨਾਂ (Weekdays) ਦੌਰਾਨ ਸਵੇਰੇ ਅਤੇ ਦੁਪਹਿਰ ਨੂੰ ਇਹ ਹਰ 60 ਮਿੰਟ ਬਾਅਦ ਅਤੇ ਸ਼ਾਮ ਨੂੰ ਹਰ 30 ਮਿੰਟ ਬਾਅਦ ਉਪਲਬਧ ਹੋਵੇਗੀ।
ਵੀਕੈਂਡ: ਫਿਲਹਾਲ ਇਹ ਸੇਵਾ ਸ਼ਨੀਵਾਰ ਅਤੇ ਐਤਵਾਰ ਨੂੰ ਨਹੀਂ ਚੱਲੇਗੀ।
ਕਨੈਕਟੀਵਿਟੀ: ਮਿਆਮੀ ਬੀਚ ਪਹੁੰਚਣ ਤੋਂ ਬਾਅਦ ਯਾਤਰੀ ਸ਼ਹਿਰ ਦੀ ਮੁਫ਼ਤ 'ਟ੍ਰੌਲੀ ਸੇਵਾ' ਦੀ ਵਰਤੋਂ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ: 20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ ਜਾਵੇਗੀ ਦੁਨੀਆ?
ਸਾਲਾਨਾ 1.2 ਮਿਲੀਅਨ ਡਾਲਰ ਆਵੇਗਾ ਖਰਚ
ਇਸ ਪ੍ਰੋਜੈਕਟ ਨੂੰ ਚਲਾਉਣ ਲਈ ਸਾਲਾਨਾ ਲਗਭਗ 1.2 ਮਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਹੈ। ਇਸ ਦਾ ਅੱਧਾ ਖਰਚਾ ਮਿਆਮੀ ਬੀਚ ਸ਼ਹਿਰ ਅਤੇ ਬਾਕੀ ਅੱਧਾ ਹਿੱਸਾ ਸੂਬਾ ਸਰਕਾਰ ਦੀ ਗ੍ਰਾਂਟ ਰਾਹੀਂ ਦਿੱਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਜੇਕਰ ਇਹ ਸੇਵਾ ਕਾਮਯਾਬ ਰਹਿੰਦੀ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਉੱਤਰ ਤੋਂ ਦੱਖਣ ਵੱਲ ਹੋਰ ਨਵੇਂ ਰੂਟ ਵੀ ਸ਼ੁਰੂ ਕੀਤੇ ਜਾ ਸਕਦੇ ਹਨ।
ਯਾਤਰੀਆਂ ਨੇ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਸਮਾਂ ਬਚਾਉਂਦੀ ਹੈ, ਸਗੋਂ ਸਫ਼ਰ ਦੌਰਾਨ ਕਿਸੇ ਪਿਕਨਿਕ ਜਾਂ ਟੂਰ ਵਰਗਾ ਅਹਿਸਾਸ ਵੀ ਕਰਵਾਉਂਦੀ ਹੈ।
ਇਹ ਵੀ ਪੜ੍ਹੋ: ਹਵਾ 'ਚ ਉੱਡਣ ਲੱਗਣਗੀਆਂ ਕਾਰਾਂ ਤੇ ਘਰ ! ਧਰਤੀ 'ਤੇ ਬੇਹੱਦ ਭਾਰੀ '7 ਸਕਿੰਟ', ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐਮਰਜੈਂਸੀ ! ਸਕੂਲ ਵੀ ਬੰਦ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ, ਗ੍ਰੀਸ 'ਚ ਹੜ੍ਹਾਂ ਨੇ ਮਚਾਈ ਤਬਾਹੀ
NEXT STORY