ਸਿਡਨੀ (ਸਨੀ ਚਾਂਦਪੁਰੀ) : ਜਿਥੇ ਸਿਡਨੀ ਦਾ ਨਵਾਂ ਸਾਲ ਮਨਾਉਣਾ ਪੂਰੀ ਦੁਨੀਆ ’ਚ ਮਸ਼ਹੂਰ ਹੈ, ਉੱਥੇ ਹੀ ਸਿਡਨੀ ’ਚ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਸਿਡਨੀ ਦੇ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਬੜੀ ਹੀ ਸ਼ਰਧਾ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ’ਚ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ ।
ਗੁਰਦੁਆਰਾ ਸਾਹਿਬ ਵਿਖੇ ਸ਼ਾਮ 4 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ ਅਤੇ ਰਾਤ 12:30 ਵਜੇ ਤੱਕ ਪ੍ਰੋਗਰਾਮ ਚੱਲਿਆ । ਸ਼ਾਮ ਨੂੰ ਰਹਿਰਾਸ ਦੇ ਪਾਠ ਕਰਨ ਉਪਰੰਤ ਕੀਰਤਨੀ ਜਥਿਆਂ ਵੱਲੋਂ ਗੁਰੂ ਸਾਹਿਬ ਦੀ ਉਸਤਤ ਕੀਤੀ ਗਈ ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਲਈ ਕਾਲਾ ਦੌਰ 2021: ਦੇਸ਼ ਛੱਡ ਕੇ ਭੱਜੇ ਰਾਸ਼ਟਰਪਤੀ, ਦੋ ਦਹਾਕਿਆਂ ਬਾਅਦ ਤਾਲਿਬਾਨ ਨੇ ਮੁੜ ਕੀਤਾ ਕਬਜ਼ਾ
ਕੀਰਤਨੀ ਜਥਿਆਂ ’ਚ ਭਾਈ ਜਤਿੰਦਰ ਸਿੰਘ, ਭਾਈ ਸ਼ਬੇਗ ਸਿੰਘ, ਅਖੰਡ ਕੀਰਤਨ ਜਥਾ, ਕੀਰਤਨ ਕੌਂਸਲ ਦੋਵਾਂ ਜਥਿਆਂ ਵੱਲੋਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਨਵਾਂ ਸਾਲ ਮਨਾਉਣ ਬਾਰੇ ਦੱਸਿਆ ਕਿ ਪਰਮਾਤਮਾ ਦੇ ਦਰ ਆ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਤੋਂ ਵਧੀਆ ਕਾਰਜ ਕੋਈ ਹੋ ਨਹੀਂ ਸਕਦਾ ।
ਰਾਤ ਸਮੇਂ ਪੂਰੇ 12 ਵਜੇ ਗੁਰਦੁਆਰਾ ਸਾਹਿਬ ਦਾ ਹਾਲ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਅਰਦਾਸ ਉਪਰੰਤ ਸੰਗਤਾਂ ਨੇ ਇਕ-ਦੂਸਰੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਸਾਂਝੀ ਕੀਤੀ ।
ਪਾਕਿ ਨੇ 2021 'ਚ 7 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਕੀਤਾ ਹਾਸਲ : ਮੰਤਰੀ
NEXT STORY