ਅੰਮ੍ਰਿਤਸਰ (ਕੱਕੜ)- ਪੂਰੀ ਦੁਨੀਆ ’ਚ ਨਵੇਂ ਸਾਲ ਦਾ ਜਸ਼ਨ ਵੱਖ-ਵੱਖ ਦੇਸ਼ਾਂ ਦੇ ਰੀਤੀ-ਰਿਵਾਜਾਂ ਅਨੁਸਾਰ ਦੇਖਣ ਨੂੰ ਮਿਲੇਗਾ ਪਰ ਗੁਆਂਢੀ ਦੇਸ਼ ਪਾਕਿਸਤਾਨ ’ਚ ਨਵੇਂ ਸਾਲ ਦੀ ਸ਼ੁਰੂਆਤ ਦਾ ਇਕ ਅਨੋਖਾ ਰੀਤੀ-ਰਿਵਾਜ ਸਾਹਮਣੇ ਆਉਂਦਾ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਾਕਿਸਤਾਨ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਹੈ ਅਤੇ ਇੱਥੋਂ ਦੇ ਲੋਕ ਨਵੇਂ ਸਾਲ ’ਤੇ ਆਪਣੇ ਘਰਾਂ ’ਚ ਨਾਨਵੈੱਜ ਜ਼ਰੂਰ ਬਣਾਉਂਦੇ ਹਨ ਅਤੇ ਕਰੀਬ ਦੇਸ਼ ਦੀ 80 ਫੀਸਦੀ ਤੋਂ ਵੱਧ ਆਬਾਦੀ ’ਚ ਨਵੇਂ ਸਾਲ ਦੀ ਪਹਿਲੀ ਸਵੇਰ ਨਾਨਵੈੱਜ ਖਾਣੇ ਨਾਲ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਇਹ ਵੀ ਪਤਾ ਲੱਗਾ ਹੈ ਕਿ 1 ਜਨਵਰੀ ਨਵੇਂ ਸਾਲ ਵਾਲੇ ਦਿਨ ਪਾਕਿਸਤਾਨ ਦੇ ਲੋਕ ਚਿਕਨ ਅਤੇ ਮਟਨ ਦੀਆਂ ਦੁਕਾਨਾਂ ’ਚ ਨਾਨਵੈੱਜ ਦੀ ਖ਼ਰੀਦ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ । ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ’ਚ ਹਰ ਸਾਲ ਨਵੇਂ ਸਾਲ ਵਾਲੇ ਦਿਨ ਕਰੀਬ 3.7 ਮਿਲੀਅਨ ਟਨ ਮੀਟ ਖਾਧਾ ਜਾਂਦਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਵਿਚਾਲੇ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਦਾ ਬਿਆਨ ਆਇਆ ਸਾਹਮਣੇ
NEXT STORY