ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਦੇ ਲੋਂਗ ਆਈਲੈਂਡ 'ਚ ਮੰਗਲਵਾਰ ਨੂੰ ਇਕ ਸਟਾਪ ਐਂਡ ਸ਼ਾਪ ਸਟੋਰ 'ਤੇ ਹੋਈ ਗੋਲੀਬਾਰੀ ਵਿਚ ਸਟੋਰ ਦੇ ਹੀ ਇਕ ਕਰਮਚਾਰੀ ਨੇ ਸਟੋਰ ਦੇ ਇਕ ਮੈਨੇਜਰ ਨੂੰ ਕਥਿਤ ਤੌਰ 'ਤੇ ਮਾਰ ਦਿੱਤਾ ਅਤੇ ਨਾਲ ਹੀ ਦੋ ਸਹਿਕਰਮੀਆਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਮਾਮਲੇ ਵਿਚ ਨਸਾਉ ਕਾਉਂਟੀ ਦੇ ਪੁਲਸ ਕਮਿਸ਼ਨਰ ਪੈਟਰਿਕ ਰਾਇਡਰ ਨੇ ਦੱਸਿਆ ਕਿ ਗੋਲੀਬਾਰੀ ਦੇ ਦੋਸ਼ੀ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਾਇਡਰ ਨੇ ਜਾਣਕਾਰੀ ਦਿੱਤੀ ਕਿ 31 ਸਾਲਾ ਹਮਲਾਵਰ ਗੈਬਰੀਅਲ ਡੇਵਿਟ ਵਿਲਸਨ ਵੈਸਟ ਹੈਮਪਸਟੇਡ ਸਟੋਰ ਦੀ ਦੂਸਰੀ ਮੰਜ਼ਿਲ ਦੇ ਦਫਤਰ ਵਿਚ ਗਿਆ ਅਤੇ ਦੋ ਸਹਿ-ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਦੀ ਪਛਾਣ ਇਕ ਔਰਤ ਅਤੇ ਇਕ ਮਰਦ ਵਜੋਂ ਹੋਈ ਹੈ। ਇਸ ਉਪਰੰਤ ਉਸ ਨੇ ਫਿਰ ਮੈਨੇਜਰ ਨੂੰ ਜਾਨ ਤੋਂ ਮਾਰ ਦਿੱਤਾ। ਇਸ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਪੁਲਸ ਤੁਰੰਤ ਸਟੋਰ 'ਤੇ ਪੁੱਜੀ, ਜਿਥੇ ਸ਼ੱਕੀ ਨੂੰ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਅਨੁਸਾਰ ਅਜੇ ਤੱਕ ਗੋਲੀਬਾਰੀ ਦੇ ਉਦੇਸ਼ ਸਪੱਸ਼ਟ ਨਹੀਂ ਹੋਏ ਹਨ ਇਸ ਗੋਲੀਬਾਰੀ ਵਿਚ ਜ਼ਖ਼ਮੀ ਕਰਮਚਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਗ੍ਰੇਟਾ ਥਨਬਰਗ ਨੇ ਕੋਵਿਡ ਵੈਕਸੀਨ ਲੋੜਵੰਦਾਂ ਲਈ 1 ਲੱਖ ਯੂਰੋ ਕੀਤਾ ਦਾਨ
NEXT STORY