ਨਿਊਯਾਰਕ, (ਰਾਜ ਗੋਗਨਾ)— ਬੀਤੇ ਦਿਨ ਨਿਊਯਾਰਕ ਸਟੇਟ 'ਚ ਇਕ ਬਿੱਲ ਪਾਸ ਕੀਤਾ ਗਿਆ ਕਿ ਇੱਥੇ ਪੇਪਰਾਂ ਤੋਂ ਬਗੈਰ ਰਹਿਣ ਵਾਲੇ ਲੋਕ ਹੁਣ ਡਰਾਈਵਿੰਗ ਲਾਇਸੈਂਸ ਲੈ ਸਕਣਗੇ। ਨਿਊਯਾਰਕ ਅਪਸਟੇਟ ਦੇ ਸ਼ਹਿਰ ਅਲਬਨੀ ਵਿਖੇ ਨਿਊਯਾਰਕ ਸਟੇਟ ਸੈਨੇਟਰਾਂ ਦੀ ਹੋਈ ਮੀਟਿੰਗ ਦੌਰਾਨ 29 ਦੇ ਮੁਕਾਬਲੇ 33 ਵੋਟਾਂ ਨਾਲ ਗ੍ਰੀਨ ਲਾਈਟ ਨਾਂ ਦਾ ਇਕ ਬਿੱਲ ਪਾਸ ਕੀਤਾ ਅਤੇ ਨਿਊੂਯਾਰਕ ਦੇ ਗਵਰਨਰ ਐਂਡਰਿਓ ਕੋਮੋ ਵਲੋਂ ਦਸਤਖਤ ਹੋ ਜਾਣ 'ਤੇ ਨਵਾਂ ਕਾਨੂੰਨ ਬਣ ਗਿਆ ਹੈ।
ਹੁਣ ਨਿਊੂਯਾਰਕ ਇਸ ਕਾਨੂੰਨ ਨੂੰ ਲਾਗੂ ਕਰਨ ਵਾਲਾ 13ਵਾਂ ਸੂਬਾ ਬਣ ਗਿਆ ਹੈ। ਵਾਸ਼ਿੰਗਟਨ ਡੀ. ਸੀ. 'ਚ ਵੀ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ। ਕੈਲੀਫੋਰਨੀਆ, ਕੌਲਾਰਡੋ, ਓਰੇਗਨ , ਕਨੈਕਟੀਕਟ , ਡੈਲਵੇਅਰ, ਹਵਾਈ, ਇਲੀਨਿਊ, ਮੈਰੀਲੈਡ, ਨੇਵਾਡਾ, ਯੂਟਾਹ, ਵਾਸ਼ਿੰਗਟਨ ਅਤੇ ਵਾਰਮੋਟ 'ਚ ਇਹ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹੈ। ਇਸ ਬਿੱਲ ਨੂੰ ਬ੍ਰੋਨਸ ਤੋਂ ਸਟੇਟ ਸੈਨੇਟਰ ਲਿਇਸ ਸਪੁਲਨੇਡਾ ਨੇ ਸਪਾਂਸਰ ਕੀਤਾ ਸੀ। ਉਸ ਨੇ ਇਹ ਕਦਮ ਬਿਨਾਂ ਕਾਗਜ਼ਾਤਾਂ ਦੇ ਰਹਿ ਰਹੇ ਲੋਕਾਂ ਦੇ ਹੱਕਾਂ ਲਈ ਚੁੱਕਿਆ, ਜਿਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉੁਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਟੇਟ ਸੈਨੇਟਰ ਲਿਇਸ ਸਪੁਲਵੇਡਾ ਅਤੇ ਸੈਨੇਟਰ ਗੁਸਟਾਵੋ ਰਿਵੇਰੀਆ ਨੇ ਹਾਊਸ 'ਚ ਬੋਲਦਿਆਂ ਕਿਹਾ ਕਿ ਸਾਰੇ ਨਿਊਯਾਰਕ ਦੇ ਹੱਕਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਭਾਵੇਂ ਕਿਸੇ ਕੋਲ ਪੇਪਰ ਹੋਣ ਜਾ ਨਾ ਹੋਣ । ਇਸ ਬਿੱਲ ਨੂੰ ਨਿਊਯਾਰਕ ਸਿਟੀ ਤੋਂ ਭਾਰੀ ਸਮਰਥਨ ਮਿਲਿਆ ਪਰ ਅਪਸਟੇਟ ਨਿਊੂਯਾਰਕ ਦੇ ਸੈਨੇਟਰਾਂ ਵੱਲੋਂ ਵਿਰੋਧ ਦਾ ਵੀ ਸਾਹਮਣਾ ਵੀ ਪਿਆ । ਇਸ ਕਾਨੂੰਨ ਨੂੰ ਅਦਾਲਤਾਂ 'ਚ ਚੁਣੌਤੀ ਦੇਣ ਦੇ ਵੀ ਆਸਾਰ ਹਨ ਪਰ ਜਿਹੜਾ ਕਾਨੂੰਨ ਸਟੇਟ ਨੇ ਪਾਸ ਕੀਤਾ ਹੈ ,ਉਹ 6 ਮਹੀਨਿਆਂ ਤੱਕ ਲਾਗੂ ਹੋ ਜਾਵੇਗਾ। ਇਸ ਕਾਨੂੰਨ ਦੇ ਲਾਗੂ ਹੋਣ 'ਤੇ ਲੋਕ ਆਪਣੇ ਵਾਹਨ ਖਰੀਦ ਸਕਣਗੇ ਅਤੇ ਬੀਮਾ ਵੀ ਕਰਵਾ ਸਕਣਗੇ ।
ਕਤਰ ਦੇ ਅਮੀਰ ਪਾਕਿ ਦੇ ਸਰਵ ਉੱਚ ਨਾਗਰਿਕ ਐਵਾਰਡ ਨਾਲ ਸਨਮਾਨਿਤ
NEXT STORY